ਪੰਨਾ:ਟੈਗੋਰ ਕਹਾਣੀਆਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪਹਿਲਾਂ ਮਾਂ ਮਰ ਗਈ, ਫੇਰ ਉਸਨੇ ਆਪਣੇ ਪਤੀ ਨੂੰ ਬੁਲਾ ਲਿਆ,ਅਤੇ ਪਤਾ ਨਹੀਂ ਉਨ੍ਹਾਂ ਦਾ ਕੱਲੇ ਉਥੇ ਦਿਲ ਨਾ ਲੱਗਾ,ਕੁਝ ਦਿਨਾਂ ਪਿਛੋਂ ਉਹ ਆਪਣੇ ਇਕਲੌਤੇ ਪੁਤ੍ਰ ਨੂੰ ਵੀ ਲੈ ਗਏ, ਹੁਣ ਸਿਰਫ ਹੀਰਾ ਦੁਖਾਂ ਦੀ ਮਾਰੀ ਰਹਿ ਗਈ,ਪਿੰਡ ਵਿਚ ਇਸਦਾ ਕੋਈ ਨਹੀਂ ਸੀ ਜੋ ਉਸਨੂੰ ਪਿਆਰ ਭਰੀ ਨਜ਼ਰ ਨਾਲ ਵੇਖਦਾ,ਇਸ ਕਰਕੇ ਉਸਦਾ ਵਿਆਹ ਵੀ ਨਾ ਹੋ ਸਕਿਆ।
ਸ਼ਾਮ ਵੇਲੇ ਪਿੰਡ ਦੇ ਮਕਾਨਾਂ ਵਿਚੋਂ ਜਦੋਂ ਧੂਆਂ ਨਿਕਲਦਾ ਚਾਰੇ ਪਾਸਿਉਂ ਡਡੂਆਂ ਦੀ ਅਵਾਜ਼ ਆਉਂਦੀ ਸੀ,ਅਤੇ ਪਿੰਡ ਤੋਂ ਬਾਹਰ ਕੁਝ ਦੂਰੀ ਤੇ ਵੈਰਾਗੀ ਬਾਬੇ ਦੀ ਕੁਟੀਆ ਵਿਚ ਗਾਂਜੇ ਦਾ ਦਮ ਲਾ ਕੇ ਛੈਣੇ ਅਤੇ ਖੜਤਾਲਾ ਵਜਾ ਕੇ ਬਹੁਤ ਜ਼ੋਰ ਨਾਲ ਰਮਾਇਣ ਪੜ੍ਹਦਾ ਸੀ, ਤਦ ਹਨੇਰੇ ਘਰ ਵਿਚ ਕੁਰਸੀ ਉਤੇ ਕੱਲੇ ਬੈਠੇ ਹੋਏ ਦਰਖਤਾਂ ਦਾ ਹਵਾ ਨੂੰ ਛੋਹਣਾ ਦੇਖ ਕੇ ਸ਼ਾਇਰ ਦਾ ਦਿਲ ਉਛਲ ਪੈਂਦਾ ਉਸ ਵੇਲੇ ਕੱਚੇ ਮਕਾਨ ਵਿਚ ਮਿੱਟੀ ਦਾ ਦੀਵਾ ਜੱਗਾ ਕੇ ਪੋਸਟ ਮਾਸਟਰ ਅਵਾਜ਼ ਦੇਂਦੇ ਸਨ।
"ਹੀਰਾ।"
ਹੀਰਾ ਬੂਹੇ ਤੇ ਬੈਠੀ ਹੋਈ ਇਸ ਅਵਾਜ਼ ਦੀ ਉਡੀਕਵਾਨ ਰਹਿੰਦੀ
ਸੀ,ਪਰ ਸਿਰਫ ਇਕ ਹੀ ਅਵਾਜ਼ ਨਾਲ ਅੰਦਰ ਨਾ ਆਉਂਦੀ ਅਤੇ ਪੁਛਦੀ।
"ਕਿਉਂ ਕੀ ਹੈ ਬਾਊ ਜੀ?"
"ਕੀ ਕਰ ਰਹੀਂ ਏਂ ਹੀਰਾ?"
"ਕੀ ਹੁਣੇ ਅੱਗ ਬਾਲਨੀ ਹੈਂ, ਮੈਂ ਆਪਣੀ ਗੁਡੀ ਦੇ ਕਪੜੇ।"
"ਗੁੱਡੀ ਦੇ ਕਪੜੇ ਫੇਰ ਬਣਾਈ ਪਹਿਲਾਂ ਇਕ ਚਿਲਮ ਭਰ ਦੇਹ।" ਜਲਦੀ ਨਾਲ ਇਕ ਹੱਥ ਵਿਚ ਨਰੇਲ ਅਤੇ ਦੂਸਰੇ ਵਿਚ ਚਿਲਮ ਲੈਕੇ ਹੀਰਾ ਅਗ ਬਾਲਦੀ ਹੋਈ ਆ ਗਈ ਉਸ ਦੇ ਹਥੋਂ ਨਰੇਲ ਲੈਕੈ ਡਾਕ

-੧੦੭-