ਪੰਨਾ:ਟੈਗੋਰ ਕਹਾਣੀਆਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਬਾਉ ਪੁਛਨ ਲਗਦਾ।
"ਹੀਰਾ, ਕੀ ਤੈਨੂੰ ਆਪਣੇ ਮਾਤਾ ਪਿਤਾ ਯਾਦ ਹਨ।
ਉਸਦੇ ਮਾਤਾ ਪਿਤਾ ਛੋਟੀ ਉਮਰ ਤੋਂ ਹੀ ਮਰ ਗਏ ਸਨ,ਮਾਂ ਦਾ ਕੁਝ ਕੁ ਪਤਾ ਸੀ, ਪਿਤਾ ਮਾਂ ਤੋਂ ਜ਼ਿਆਦਾ ਪਿਆਰ ਕਰਦਾ ਸੀ,ਉਸ ਦਾ ਮੂੰਹ ਹੀਰਾ ਦੇ ਦਿਲ ਵਿਚ ਚੰਗੀ ਤਰਾਂ ਯਾਦ ਸੀ, ਪਿਤਾ ਮਜ਼ਦੂਰੀ ਕਰਦਾ ਅਤੇ ਸ਼ਾਮ ਨੂੰ ਘਰ ਆਉਂਦਾ ਸੀ, ਇਹੋ ਜਹੀਆਂ ਇਕ ਦੋ ਗਲਾਂ ਉਸਨੂੰ ਯਾਦ ਸਨ, ਗਲਾਂ ਕਰਦੀ ਕਰਦੀ ਹੀਰਾ ਡਾਕ ਬਾਬੂ ਦੇ ਪੈਰਾਂ ਕੋਲ ਬੈਠ ਜਾਂਦੀ ਤਾਂ ਉਸਨੂੰ ਆਪਣੇ ਛੋਟੇ ਭਰਾ ਦਾ ਚੇਤਾ ਆਉਂਦਾ ਉਸਦਾ ਭਰਾ ਅਤੇ ਓਹ ਏਧਰ ਓਧਰ ਬਰਸਾਤ ਵਿਚ ਖੇਡਦੇ ਫਿਰਦੇ ਅਤੇ ਬੀਰ ਬਿਊਟੀਆਂ ਲਭਦੇ ਸਨ। ਸਭ ਤੋਂ ਜਿਯਾਦ ਉਸਨੂੰ ਇਹ ਗਲ ਯਾਦ ਸੀ ਜਿਸਤਰਾਂ ਉਸਦੀਆਂ ਅਖਾਂ ਦੇ ਸਾਹਮਣੇ ਫਿਰ ਜਾਂਦਾ, ਇਨਾਂ ਗਲਾਂ ਵਿਚ ਰਾਤ ਦੇ ਨੌ ਵਜ ਜਾਂਦੇ ਫੇਰ ਦੇਰ ਹੋ ਜਾਨ ਕਰਕੇ ਰੋਟੀ ਨਾ ਤਿਆਰ ਹੁੰਦੀ ਛੋਲੇ ਯਾ ਆਲੂ ਬਨਾਕੇ ਲੈ ਆਉਂਦੀ ਪੋਸਟ ਮਾਸਟਰ ਓਹ ਹੀ ਖਾ ਲੈਂਦਾ।
ਕਿਸੇ ਦਿਨ ਸ਼ਾਮ ਨੂੰ ਹੀਰਾ ਦੇ ਪੁਛਨ ਕਰਕੇ ਬਾਬੂ ਸਾਹਿਬ ਵੀ ਆਪਣੇ ਘਰ ਦਾ ਹਾਲ ਸੁਨਾਉਂਦੇ ਸਨ, ਵਡੀ ਭੈਣ, ਛੋਟੇ ਭਰਾ ਅਤੇ ਮਾਂ ਦੀਆਂ ਗਲਾਂ, ਪ੍ਰਦੇਸ਼ ਵਿਚ ਜਿਨ੍ਹਾਂ ਵਾਸਤੇ ਦਿਲ ਪਾਗਲ ਹੋ ਰਿਹਾ ਹੈ, ਅੰਤ ਇਹ ਹੋਇਆ ਕਿ ਇਨ੍ਹਾਂ ਗਲਾਂ ਵਿਚ ਹੀਰਾ, ਬਾਬੂ ਦੇ ਘਰ ਵਾਲਿਆਂ ਨੂੰ
ਦਾਦਾ, ਦੀਦੀ, ਕਹਿ ਕੇ ਉਨ੍ਹਾਂ ਦੇ ਬਾਰੇ ਵਿਚ ਗਲਾਂ ਕਰਨ ਲਗੀ, ਇਥੋਂ ਤਕ ਉਸਨੇ ਆਪਣੇ ਛੋਟੇ ਦਿਲ ਵਿਚ ਉਨ੍ਹਾਂ ਦੀ ਖਿਆਲੀ ਦੁਨੀਆਂ ਪੈਦਾ ਕਰ ਲਈ।
ਸਾਵਨ ਦਾ ਮਹੀਨਾ ਸੀ ਅਤੇ ਦੁਪਹਿਰ ਦਾ ਵੇਲਾ ਅਸਮਾਨ ਬਿਲਕੁਲ ਸਾਫ ਸੀ, ਗਰਮ ਹਵਾ ਚਲ ਰਹੀ ਸੀ,ਧੁਪ ਦੇ ਕਾਰਨ ਗੀਲੀ

-੧੦੮-