ਪੰਨਾ:ਟੈਗੋਰ ਕਹਾਣੀਆਂ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਰਹੀ ਸੀ, ਦੂਸਰੇ ਪਾਸੇ ਪੋਸਟ ਮਾਸਟਰ ਸਾਹਿਬ ਦੇ ਦਿਲ ਵਿਚ ਜਵਾਰ ਭਾਟੇ ਦੀ ਲਹਿਰ ਉਠਦੀ ਸੀ "ਪੇਂਡੂ ਕੁੜੀ" ਦਾ ਉਦਾਸ ਮੂੰਹ ਅਖਾਂ ਦੇ ਅਗੇ ਸੀ, ਇਸ ਤੇ ਸਾਰੀ ਦੁਨੀਆਂ ਦੀ ਹੈਰਾਨੀ, ਉਦਾਸੀ ਅਤੇ ਡਰ ਸੀ, ਇਕ ਵਾਰੀ ਚਾਹ ਹੋਈ, ਕਿ ਮੁੜ ਜਾਵਾਂ, ਦੁਨੀਆਂ ਦੀ ਗੋਦ ਵਿਚੋਂ ਡਿੱਗੀ ਹੋਈ ਉਸ
ਯਤੀਮ ਕੁੜੀ ਨੂੰ ਆਪਣੇ ਨਾਲ ਲੈ ਜਾਵਾਂ ਪਰ ਬੇੜੀ ਡੂੰਘੇ ਪਾਣੀ ਵਿਚ ਪਹੁੰਚ ਚੁੱਕੀ ਸੀ ਪਿੰਡ ਦੇ ਬਾਹਰ ਮਸਾਨਾਂ ਵਿਚ ਇਕ ਚਿੱਤਾ ਸੜਦੀ ਸੀ, ਅਤੇ ਦਰਿਯਾ ਦੇ ਵਿਚ ਬੇੜੀ ਤੋਂ ਇਕ ਦਿਲ ਜਦਾਈ ਦੀ ਅੱਗ ਨਾਲ ਤੜਫ ਰਿਹਾ ਸੀ, ਡਾਕ ਬਾਬੂ ਸਾਹਿਬ ਦੇ ਦਿਲ ਵਿਚ ਖਿਆਲ ਆਇਆ, ਕਿ ਜੀਵਨ ਵਿਚ ਇਹੋ ਜੇਹੇ ਸੈਂਕੜੇ ਵਿਛੋੜੇ ਆਉਂਦੇ ਹਨ, ਮੁੜਨ ਦਾ ਕੀ ਫੈਦਾ ਹੈ? ਦੁਨੀਆਂ ਵਿਚ ਕੌਣ ਕਿਸੇ ਦਾ ਹੈ, ਪਰ ਹੀਰਾ ਦੇ ਦਿਲ ਵਿਚ ਕਿਸ ਤਰ੍ਹਾਂ ਦਾ ਖਿਆਲ ਨਹੀਂ ਆਇਆ,ਉਹ ਡਾਕਖਾਨੇ ਦੇ ਚਾਰੇ ਪਾਸੇ ਅਥਰੂ ਵਹਾਂਦਾ ਘੁੰਮਦੀ ਸੀ ਪਤਾ ਨਹੀਂ ਉਸਦੇ ਹਨੇਰੇ ਦਿਲ ਦੀ ਕਿਸੇ ਨੁਕਰ ਵਿਚ ਆਸ ਦੀ ਝਲਕ ਚਮਕਦੀ ਸੀ।
ਬਾਬੂ ਜੀ ਆਉਣਗੇ, ਇਸ ਖਿਆਲ ਕਰ ਕੇ ਉਹ ਉਥੋਂ ਦੂਰ ਨਾ ਜਾ ਸਕੀ।
ਅਫਸੋਸ, ਕਿ ਮਨੁੱਖੀ ਦਿਲ ਤੈਨੂੰ ਨਸੀਹਤ ਤਾਂ ਆਉਂਦੀ ਹੀ ਨਹੀਂ, ਇਸਦਾ ਮਤਲਬ ਤੇ ਅਜ ਤਕ ਨਹੀਂ ਸਮਝ ਸਕਿਆ, ਜ਼ਿਆਦਾ ਮਿਸਾਲ ਉੱਤੇ ਵੀ ਇਤਬਾਰ ਨਾ ਕਰ ਕੇ ਝੂਠੀ ਆਸ ਨੂੰ ਦਿਲ ਵਿਚ ਰਖਨ ਦੀ ਬਹੁਤ ਕੋਸ਼ਸ਼ ਕਰਦਾ ਹੈ। ਅੰਤ ਇਹੋ ਆਸ ਕਿਸੇ ਦਿਨ ਸਭ ਅੰਗ ਕਟ ਕੇ ਦਿਲ ਦਾ ਖੂਨ ਪੀ ਕੇ ਚਲੀ ਜਾਂਦੀ ਹੈ। ਤਦ ਹੋਸ਼ ਆਉਂਦੀ ਹੈ? ਆਦਮੀ ਤ੍ਰਬਕ ਪੈਂਦਾ ਹੈ ਪਰ ਫੇਰ ਜਲਦੀ ਨਾਲ ਦੂਸਰੇ ਚੱਕਰ ਵਿਚ ਫਸਨ ਨੂੰ ਦਿਲ ਕਰਦਾ ਹੈ ਅਤੇ ਦੁਨੀਆਂ ਦੀਆਂ ਆਸਾਂ ਵਲ ਦੋੜਦਾ ਹੈ।