ਪੰਨਾ:ਟੈਗੋਰ ਕਹਾਣੀਆਂ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਦਰੱਖਤਾਂ ਦੇ ਪਰਛਾਵੇਂ ਵਿਚ,ਸੂਰਜ ਦੀਆਂ ਕਿਰਨਾਂ ਨਾਲ,ਬਾਗ ਦੇ ਫਲਾਂ ਦੇ ਵਿਚਕਾਰ,ਪੈਰਾਂ ਵਿਚ ਜੁਤੀ,ਤੇ ਹਥ ਵਿਚ ਕਿਤਾਬ ਲਈ,ਮੇਮਾਂ ਵਰਗੀ ਪੋਸ਼ਾਕ ਪਾਈ ਹੋਈ,ਮੇਰੇ ਦਿਲ ਨੂੰ ਲੁਟਣ ਵਾਲੀ ਦੇਵੀ,ਨਖਰੇ ਕਰਦੀ ਹੋਈ ਨਜ਼ਰੀਂ ਪਈ। ਮੈਂ ਕੁਝ ਬੋਲ ਨਾ ਸਕਿਆ।
ਸੁਹੱਪਨ ਦੀ ਇਕ ਝਾਤ ਨੇ ਮੈਨੂੰ ਇਕ ਨਾ ਹਿੱਲਨ ਜੁਲਨ ਵਾਲੇ ਬੁਤ ਦੀ ਤਰ੍ਹਾਂ ਬਨਾ ਦਿਤਾ। ਦੋ ਮਿੰਟ ਵੀ ਨਾ ਗੁਜਰੇ ਹੋਣਗੇ ਕਿ ਉਹ ਕੁੜੀ ਬੰਗਲੇ ਦੇ ਅੰਦਰ ਜਾ ਕੇ ਨਜ਼ਰਾਂ ਤੋਂ ਉਹਲੇ ਹੋ ਗਈ। ਮੈਂ ਉਹਨੂੰ ਦੇਖਣ ਲਈ ਅੱਛੀ ਤਰ੍ਹਾਂ ਤੱਕਿਆ ਪਰ ਉਹ ਨਾ ਦਿਸੀ। ਇਸੇ ਦਿਨ ਪਹਿਲੀ ਵਾਰੀ ਡੂੰਗੀ ਸ਼ਾਮ ਹੋਣ ਤੋਂ ਕੁਝ ਚਿਰ ਪਹਿਲਾਂ ਮੈਂ ਪੈਰ ਪਸਾਰ ਕੇ ਜੱਮੂ ਦੇ ਦਰੱਖਤ ਦੇ ਹੇਠਾਂ ਬੈਠ ਗਿਆ। ਗੰਗਾ ਦੇ ਦੂਜੇ ਕੰਢੇ ਦਰੱਖਤਾਂ ਦੇ ਉਪਰ ਡੂੰਗੇ ਹਨੇਰੇ ਵਿਚ ਚੰਦ ਨਿਕਲ ਆਇਆ ਮੇਰੇ ਦਿਲ ਨੇ ਕਿਹਾ ਆਹਾ
ਆਹਾ ਚੱਨ੍ਹ ਨਿਕਲ ਆਇਆ ਪਰ ਉਹ ਜ਼ਮੀਨ ਦਾ ਚੱਨ੍ਹ,-ਦੇਵੀ।
ਉਹ ਕਿਤਾਬ ਜਿਹੜੀ ਮੈਂ ਗੋਰੀ ਦੇ ਹੱਥਾਂ ਵਿਚ ਦੇਖੀ ਸੀ ਮੇਰੇ ਲਈ ਦੁਨੀਆਂ ਦੀਆਂ ਚੀਜ਼ਾਂ ਤੋਂ ਵਧ ਕੇ ਜਾਦੂ ਵਾਲੀ ਬਣ ਗਈ ਮੈਂ ਖਿਆਲ ਕਰਨ ਲੱਗਾ ਕਿ ਉਹ ਜਿਹੜੀ ਪੁਸਤਕ ਸੀ ਕੋਈ ਨਾਵਲ ਸੀ ਜਾਂ ਕਵਿਤਾ ਦੀ ਕਿਤਾਬ ਇਹਦੇ ਵਰਕਿਆਂ ਉਤੇ ਕਿਹੜੀਆਂ ਗੱਲਾਂ ਲਿਖੀਆਂ ਹੋਈਆਂ ਸਨ। ਜਿਹੜਾ ਸਫਾ ਖੁਲਾ ਹੋਇਆ ਸੀ,ਅਤੇ ਜਿਸ ਉਪਰ ਤੀਜੇ ਪਹਿਰ ਦੀਆਂ ਕਿਰਨਾਂ ਦੇ ਨਾਲ ਇਹ ਦੋ ਅੱਖਾਂ ਦੀ ਜਾਦੂ ਵਾਲੀ ਨਜ਼ਰ ਪੈ ਰਹੀ ਸੀ, ਇਸ ਸਫੇ ਵਿਚ ਨਾਵਲ ਦਾ ਕਿਹੜਾ ਹਿੱਸਾ ਲੁਕਿਆ ਸੀ ਅਤੇ ਇਸਦੇ ਨਾਲ ਹੀ ਮੈਂ ਖਿਆਲ ਕਰਨ ਲੱਗਾ ਕਿ ਖੁਲੇ ਤੇ ਬਹੁਤੇ ਵਾਲਾਂ ਦੀ ਛਾਂ ਹੇਠਾਂ ਨਾਜ਼ਕ ਮਥੇ ਵਿਚ ਕਿਹੜਾ ਜਾਦੂ ਚਲ ਰਿਹਾ ਸੀ।
ਕਾਫੀ ਦੇਰ ਤਕ ਪੈਰ ਪਸਾਰ ਕੇ ਪਤਾ ਨਹੀਂ ਕਿੱਨੀ ਦੇਰ ਤਕ ਮੈਂ

-੧੩੦-