ਪੰਨਾ:ਟੈਗੋਰ ਕਹਾਣੀਆਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਬੈਠਾ ਸੀ।
ਹੁਣ ਮਹਾਰਾਜ ਸ਼ਾਹੀ ਤਖਤ ਤੋਂ ਉਤਰ ਆਏ ਅਤੇ ਆਪਣੇ ਗਲੇ ਵਿਚੋਂ ਜਵਾਹਰਾਂ ਦਾ ਹਾਰ ਲਾਹ ਕੇ ਪੰਡਰਾਕ ਦੇ ਗਲੇ ਵਿਚ ਪਾ ਦਿਤਾ ਸਾਰਾ ਦਰਬਾਰ ਮਹਾਰਾਜ ਦੀ ਜੈ ਦੇ ਨਾਹਰਿਆਂ ਨਾਲ ਗੂੰਜ ਉਠਿਆ ਉਸੇ ਵੇਲੇ ਮਹਲ ਦੇ ਵਿਚੋਂ ਰੇਸ਼ਮੀ ਸਾੜੀ ਦੀ ਸੜਕ ਅਤੇ ਪੰਜੇਬਾਂ ਦੀ ਛਨ ਛਨ ਕੰਵਲ ਦੇ ਕੰਨਾਂ ਤੱਕ ਪਹੁੰਚੀ ਸਿਰਫ ਇਕ ਸਕਿੰਟ ਲਈ ਉਸ ਦਾ ਮੂੰਹ ਕਿਸੇ ਖਾਸ ਖਿਆਲ ਦੇ ਨਾਲ ਚਮਕਿਆ ਅਤੇ ਫੇਰ ਲਾਲ ਹੋ ਗਿਆ।
ਰਾਤ ਅੱਧੀ ਦੇ ਲੱਗ ਭੱਗ ਬੀਤ ਗਈ ਸੀ, ਅਸਮਾਨ ਤੇ ਪੂਰਨਮਾਸ਼ੀ ਦਾ ਚੰਦ ਪੂਰੇ ਜੋਬਨ ਵਿਚ ਅਜੀਬ ਰੰਗ ਦਿਖਾ ਰਿਹਾ ਸੀ, ਅਤੇ ਬੱਦਲਾਂ ਦੇ ਕੁਝ ਟੋਟੇ ਉਸਦੇ ਗਿਰਦ ਸਨ, ਬਾਗ ਵਿਚ 'ਪੀ ਕਹਾ, ਪੀ ਕਹਾ’ ਦੀ ਅਵਾਜ਼ ਆਉਂਦੀ ਸੀ, ਕੰਵਲ ਕੁਝ ਚਿਰ ਤਕ ਸਾਰਾ ਨਜ਼ਾਰਾ ਆਪਣੀਆਂ ਅਖਾਂ ਨਾਲ ਬਾਰੀ ਵਿਚ ਖੜਾ ਦੇਖਦਾ ਰਿਹਾ, ਫਿਰ ਇਕ ਦਮ ਉਸ ਦਾ ਦਿਲ ਘਬਰਾ ਗਿਆ, ਓਹ ਪਿਛੇ ਹਟਿਆ, ਅਤੇ ਬਾਰੀ ਬੰਦ ਕਰ ਦਿਤੀ, ਓਹ ਅੱਥਰੂ ਭਰੀਆਂ ਅੱਖਾਂ ਨਾਲ ਅਲਮਾਰੀ ਵੱਲ ਗਿਆ, ਉਸਨੂੰ ਖਲ੍ਹਿਆ, ਅਤੇ ਆਪਣੀਆਂ ਗ਼ਜ਼ਲਾਂ ਅਤੇ ਕਵਿਤਾ ਦੇ ਸਾਰੇ ਖੜੜੇ ਕੱਢ ਕੇ ਧਰਤੀ ਤੇ ਇਕ ਢੇਰ ਲਾ ਦਿਤਾ, ਉਨ੍ਹਾਂ ਵਿਚੋਂ ਕੁਝ ਕਾਗਜ਼ ਚੁਕਕੇ ਵੇਖੇ, ਉਨ੍ਹਾਂ ਵਿਚ ਕਈ ਚੀਜਾਂ ਬਹੁਤ ਪੁਰਾਨੀਆਂ ਸਨ, ਜਿਨ੍ਹਾਂ ਦੀ ਯਾਦ ਤੱਕ ਵੀ ਨਹੀਂ ਸੀ, ਉਹ ਉਨ੍ਹਾਂ ਸਾਰਿਆਂ ਕਾਗਜਾਂ ਨੂੰ ਜਾਨ ਤੋਂ ਵੱਧ ਪਿਆਰੇ ਜਾਨਦਾ ਸੀ, ਜਿਨ੍ਹਾਂ ਨੂੰ ਪੜ੍ਹ ਕੇ ਉਸਨੂੰ ਦੁਨੀਆਂ ਭੁਲ ਜਾਂਦੀ ਸੀ, ਅੱਜ ਬਿਲਕੁਲ ਫਜ਼ੂਲ ਅਤੇ ਨਿਕੰਮੇ ਦਿਸਨ ਲੱਗ ਪਏ ਇਨ੍ਹਾਂ ਕਾਗਜ਼ਾਂ ਦੀ ਹਸੀਅਤ ਰੱਦੀ ਤੋਂ ਵੱਧ ਨਹੀਂ ਸੀ, ਓਹ ਸਭ ਕਾਗਜ਼

-੨੪-