ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਮੈਂ ਇਹੀ ਸੋਚ ਰਿਹਾ ਹਾਂ ਕਿ ਉਸ ਨੂੰ ਕਿਸ ਤਰਾਂ ਬਚਾਇਆ ਜਾਏ।"

"ਇਹੀ ਕਿ ਉਸ ਬਾਰੇ ਇਹ ਮਸ਼ਹੂਰ ਕਰ ਦਿਤਾ ਜਾਏ ਕਿ ਉਹ ਗਰਭ-ਵਤੀ ਹੈ।"

"ਕੀ ਉਹ ਗਰਭਵਤੀ ਹੈ?"ਪਾਦਰੀ ਉਤਾਵਲਾ ਹੋਕੇ ਓਠਦਾ ਹੋਇਆ ਬਲਿਆਂ।

"ਤੁਸੀਂ ਘਬਰਾ ਕਿਉਂ ਗਏ"ਗੌਰੀ ਨੇ ਗਲ ਬਾਤ ਜਾਰੀ ਰਖਦਿਆਂ ਹੋਇਆਂ ਕਿਹਾ, “ਮੈਂ ਤਾਂ ਉਸ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਦਾ ਤਰੀਕਾ ਦਸਿਆ ਹੈ।"

"ਇਹ ਤਰੀਕਾ ਠੀਕ ਨਹੀਂ।”

"ਫੇਰ'

"ਗੌਰੀ ਤੈਨੂੰ ਉਸਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਉਸਨੇ ਕਦੇ ਤੇਰੀ ਜਾਨ ਬਚਾਈ ਸੀ।"ਪਾਦਰੀ ਨੇ ਗਲ ਬਾਤ ਜਾਰੀ ਰੱਖਦਿਆਂ ਹੋਇਆਂ ਕਿਹਾ, ਗਿਰਜੇ ਤੇ ਹਰ ਵੇਲੇ ਖੁਫ਼ੀਆ ਪਹਿਰਾ ਲਾ ਦਿਤਾ ਗਿਆ ਹੈ। ਇਸ ਲਈ ਗਿਰਜੇ ਵਿਚੋਂ ਬਾਹਰ ਨਿਕਲਣਾ ਹੀ ਔਖਾ ਕੰਮ ਹੈ। ਜੇ ਤੂੰ ਕਿਸੇ ਵੇਲੇ ਮੇਰੇ ਪਾਸ ਆਵੇਂ ਤਾਂ ਮੈਂ ਤੈਨੂੰ ਉਸ ਪਾਸ ਲੈ ਚਲਾਂਗਾ। ਫੇਰ ਤੂੰ ਆਪਣੇ ਕਪੜੇ ਉਸ ਨਾਲ ਬਦਲਾ ਲਈਂ।"

"ਫੇਰ ਕੀ ਹੋਵੇਗਾ?"ਗੌਰੀ ਨੇ ਪ੍ਰਸ਼ਨ ਕੀਤਾ।

"ਉਹ ਤੇਰੇ ਕਪੜਿਆਂ ਵਿਚ ਬਾਹਰ ਨਿਕਲ ਜਾਏਗੀ ਅਤੇ ਤੂੰ ਉਸ ਦੀ ਥਾਂ ਉਥੇ ਰਹੀਂ। ਫੇਰ ਸ਼ਾਇਦ ਤੂੰ ਫਾਂਸੀ ਲਗ ਜਾਏ, ਪਰ ਉਹ ਬਚ ਜਾਏਗੀ।"

ਗੌਰੀ ਚੁਪ ਹੋ ਗਿਆ ਅਤੇ ਡੂੰਘੀ ਸੋਚ ਵਿਚ ਪੈ ਗਿਆ

"ਕਿਉਂ ਫਿਰ ਕੀ ਸਲਾਹ ਹੈ?" ਪਾਦਰੀ ਨੇ ਪੁਛਿਆ।

"ਔਖਾ ਕੰਮ ਹੈ"ਗੌਰੀ ਬੋਲਿਆ, “ਪੌਣ, ਆਕਾਸ਼, ਸਵੇਰ ਸ਼ਾਮ, ਚਾਨਣੀਆਂ ਰਾਤਾਂ,ਮੇਰੇ ਤੂਰਾਨੀ ਮਿਤਰ,ਮੌਜ ਮੇਲਾ,ਮੇਰੀਆਂ ਨਵੀਆਂ ਲਿਖੀਆਂ ਹੋਈਆਂ ਤਿੰਨ ਪੁਸਤਕਾਂ ਅਤੇ ਪੈਰਿਸ ਦੀਆਂ ਗਲੀਆਂ ਇਨ੍ਹਾਂ ਨੂੰ

੯੫