“ਮੇਰੀ ਜਾਚੇ ਉਹ ਥਾਂ ਇਸ ਨਾਲੋਂ ਵੀ ਵਧੇਰੇ ਖ਼ਤਰੇ ਵਾਲੀ ਹੈ।"
"ਤੇਰਾ ਖ਼ਿਆਲ ਗਲਤ ਹੈ"ਪਾਦਰੀ ਨੇ ਰੋਹਬ ਨਾਲ ਕਿਹਾ।
“ਹੋ ਸਕਦਾ ਹੈ ਗਲਤ ਹੋਵਾਂ" ਗੌਰੀ ਬੋਲਿਆ ਅਤੇ ਘਬਰਾ ਕੇ ਏਧਰ ਓਧਰ ਟਹਿਲਣ ਲਗ ਪਿਆ।
"ਫੇਰ ਕੀ ਸਲਾਹ ਹੈ" ਪਾਦਰੀ ਨੇ ਉਸ ਦੇ ਕੋਲ ਜਾ ਕੇ ਪੁਛਿਆ।
"ਇਸ ਦਾ ਉਤਰ ਸੋਚ ਕੇ ਦੇਵਾਂਗਾ।”
“ਫੇਰ ਉਹੀ ਅੜੀ" ਪਾਦਰੀ ਜ਼ਰਾ ਖਿਝ ਕੇ ਬੋਲਿਆ।
"ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮੇਰਾ ਉਤਰ ਤਸੱਲੀ-ਬਖ਼ਸ਼ ਹੋਵੇਗਾ।"
"ਕੀ ਸਚ ਮੁਚ?"
"ਹਾਂ"
"ਤਾਂ ਹੱਥ ਮਿਲਾਓ"
ਗੌਰੀ ਨੇ ਆਪਣਾ ਹੱਥ ਉਸ ਵਲ ਵਧਾ ਦਿਤਾ। ਪਾਦਰੀ ਉਸ ਨਾਲ ਹੱਥ ਮਿਲਾਉਂਦਾ ਹੋਇਆ ਬੋਲਿਆ।
“ਕਲ ਕਿਸ ਵੇਲੇ ਮਿਲੋਗੇ?"
"ਸ਼ਾਮ ਨੂੰ"
ਗੌਰੀ ਨੇ ਸੰਖੇਪ ਜਿਹਾ ਉਤਰ ਦਿਤਾ ਅਤੇ ਹੱਥ ਛੁਡਾ ਕੇ ਭਜਾ ਜਿਸ ਤਰ੍ ਬੜੀ ਮੁਸ਼ਕਲ ਨਾਲ ਛੁਟਕਾਰਾ ਮਿਲਿਆ ਹੋਵੇ ।
ਪਾਦਰੀ ਉਸਦੇ ਚਲੇ ਜਾਣ ਪਿਛੋਂ ਏਧਰ ਉਧਰ ਟਹਿਲਣ ਲਗ ਪਿਆ ਅਤੇ ਹੱਥ ਤੇ ਹੱਥ ਮਾਰਦਾ ਹੋਇਆ ਆਪਣੇ ਆਪ ਹੀ ਜੋਸ਼ ਵਿਚ ਕਹਿਣ ਲਗਾ, “ਜੇ ਕਿਧਰੇ ਇਹ ਮੇਰੀ ਗਲ ਮੰਨ ਗਿਆ ਤਾਂ ਉਸ ਟੱਪਰੀਵਾਸ ਅਸਮਰ ਨੂੰ ਤਾਂ ਮੈਂ ਚੰਗੀ ਤਰਾਂ ਮਜ਼ਾ ਚਖਾਵਾਂਗਾ।"