ਪੰਨਾ:ਟੱਪਰੀਵਾਸ ਕੁੜੀ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਬੜੀ ਕਿਰਪਾ ਆਪ ਦੀ" ਬੁਢੀ ਨੇ ਧੰਨਵਾਦ ਕਰਦਿਆਂ ਹੋਇਆਂ ਕਿਹਾ।

“ਕੀ ਮੈਂ ਹੁਣ ਜਾ ਸਕਦੀ ਹਾਂ?"

"ਹਾਂ, ਖ਼ੁਸ਼ੀ ਨਾਲ।" ਫਰਲੋ ਨੇ ਕਿਹਾ।

"ਬੁਢੀ ਕੁਰਸੀ ਤੋਂ ਉਠੀ ਅਤੇ ਬਾਹਰ ਨਿਕਲ ਗਈ। ਉਸ ਦੇ ਜਾਣ ਪਿਛੋਂ ਫੀਬਸ ਮੁਸਕਰਾਉਂਦਾ ਹੋਇਆ ਕਹਿਣ ਲਗਾ, “ਇਹ ਕੈਦੋ ਕੌਣ ਹੈ?"

"ਨੋਟਰਡੈਮ ਦਾ ਕੁਬਾ ਦੇਓ” ਫਰਲੋ ਇਤਨਾ ਕਹਿਕੇ ਬਾਹਰ ਜਾਣ ਲਈ ਦਰਵਾਜ਼ੇ ਵਲ ਨੂੰ ਵਧਿਆ।

"ਅਤੇ ਉਹ ਕਪੜੇ?" ਫੀਬਸ ਨੇ ਉਤਾਵਲਾ ਹੋ ਕੇ ਪੁਛਿਆ।

“ਮੈਂ ਤੁਹਾਨੂੰ ਜਵਾਬ ਤਾਂ ਦੇ ਬੈਠਾ ਹਾਂ।"

"ਪਰ ਉਹ ਜਵਾਬ ਤਸੱਲੀ ਬਖ਼ਸ਼ ਨਹੀਂ।"

"ਚੰਗਾ ਤਾਂ ਆਓ।"

ਪਾਦਰੀ ਫਰਲੋ ਦੇ ਏਨਾ ਕਹਿਣ ਨਾਲ ਫੀਬਸ ਦਾ ਚਿਹਰਾ ਖ਼ੁਸ਼ੀ ਨਾਲ ਚਮਕ ਉਠਿਆ ਅਤੇ ਉਹ ਸੀਟੀ ਵਜਾਉਂਦਾ ਹੋਇਆ ਉਸਦੇ ਨਾਲ ਬਾਹਰ ਆਇਆ। ਫਰਲੋ ਨੇ ਕਮਰੇ ਨੂੰ ਜਿੰਦਰਾ ਲਾਇਆ ਅਤੇ ਪੌੜੀਆਂ ਵਲ ਨੂੰ ਵਧਿਆ। ਪੌੜੀਆਂ ਵਿਚ ਹਨੇਰਾ ਸੀ। ਇਸ ਲਈ ਦੋਵੇਂ ਮਿਤ੍ਰ ਬੜੀ ਮੁਸ਼ਕਲ ਨਾਲ ਡਿਗਦੇ ਢਹਿੰਦੇ ਹੇਠਾਂ ਪੁਜੇ।

ਇਹ ਦੋਵੇਂ ਮਿਤਰ ਗਲਾਂ ਕਰਦੇ ਹੋਏ ਸੜਕ ਤੇ ਤੁਰੇ ਜਾ ਰਹੇ ਸਨ ਕਿ ਨੋਟਰਡੈਮ ਦੀ ਇਕ ਨੁਕਰੇ ਬੈਠੀ ਅਸਮਰ ਦੀ ਨਜ਼ਰ ਉਨਾਂ ਤੇ ਪਈ। ਉਹ ਉਤਾਵਲੀ ਹੋ ਗਈ। ਉਸਨੇ ਫੀਬਸ ਨੂੰ ਆਵਾਜ਼ ਮਾਰਨੀ ਚਾਹੀ ਪਰ ਫੇਰ ਉਸ ਨੂੰ ਪਾਦਰੀ ਦਾ ਖ਼ਿਆਲ ਆ ਗਿਆ। ਉਹ ਚੁਪ ਰਹੀ ਪਰ ਉਸਦੀਆਂ ਅੱਖਾਂ ਵਿਚ ਹੰਝੂ ਛਮ ਛਮ ਕਰਨ ਲਗ ਪਏ। ਉਸ ਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ। ਉਸ ਦੇ ਮਥੇ ਤੇ ਤਰੇਲੀ ਆ ਗਈ। ਉਹ ਪਹਿਲੇ ਨਾਲੋਂ ਵੀ ਵਧੇਰੇ ਬੇ-ਚੈਨ ਹੋ ਗਈ। ਉਹ ਚਾਹੁੰਦੀ ਸੀ ਕਿ ਭੱਜ ਕੇ ਜਾ ਕੇ ਫ਼ੀਬਸ

੧੧੨