੧੧
ਕਪਤਾਨ ਫੀਬਸ ਤੇ ਉਸ ਦਾ ਮਿਤਰ ਜੀਵਨ ਨੋਟਰਡੈਮ ਦੇ ਨਾਲ ਵਾਲੀ ਗਲੀ ਪੋਮੀ ਈਵ ਵਿਚ ਕਿਸੇ ਨਵੇਂ ਸ਼ਿਕਾਰ ਦੀ ਭਾਲ ਕਰ ਰਹੇ ਸਨ। ਉਹ ਆਪਣੇ ਹੀ ਰੰਗ ਵਿਚ ਮਸਤ ਝੂਮਦੇ ਝਾਮਦੇ ਤੁਰੇ ਜਾ ਰਹੇ ਸਨ। ਜਦ ਉਹ ਗਲੀ ਦੇ ਸਿਰੇ ਤੇ ਪੁਜੇ ਤਾਂ ਉਨ੍ਹਾਂ ਨੂੰ ਤੰਬੂਰੇ ਦੀ ਆਵਾਜ਼ ਸੁਣਾਈ ਦਿੱਤੀ।
"ਜੀਵਨ ਜ਼ਰਾ ਕਾਹਲੀ ਕਾਹਲੀ ਪੈਰ ਪਟ" ਫੀਬਸ ਨੇ ਕਿਹਾ।
"ਕਿਉਂ ਕੀ ਗਲ ਏ?" ਜੀਵਨ ਨੇ ਪੁਛਿਆ।
"ਮੈਨੂੰ ਡਰ ਹੈ ਕਿ ਕਿਤੇ ਟੱਪਰੀਵਾਸ ਨਾਚੀ ਮੈਨੂੰ ਵੇਖ ਨਾ ਲਏ।"
"ਕਿਹੜੀ ਟੱਪਰੀਵਾਸ?"
"ਓਹੀ ਜਾਦੂਗਰਨੀ-ਬਕਰੀ ਵਾਲੀ"
"ਅਸਮਰ?"
"ਹਾਂ ਓਹੀ ਜੀਵਣ" ਫੀਬਸ ਨੇ ਕਿਹਾ। "ਜ਼ਰਾ ਛੇਤੀ ਪੈਰ ਪਟ। ਜੇ ਕਿਧਰੇ ਉਸ ਨੇ ਮੈਨੂੰ ਵੇਖ ਲਿਆ ਤਾਂ ਸਾਰੀ ਰਾਤ ਉਸ ਦੇ ਗਿਲਿਆਂ, ਰੋਸਿਆਂ ਤੇ ਸ਼ਿਕਾਇਤਾਂ ਵਿਚ ਬੀਤ ਜਾਏਗੀ।
"ਕੀ ਤੂੰ ਉਸ ਨੂੰ ਜਾਣਦਾ ਏਂ?"
ਫੀਬਸ ਨੇ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਉਸ ਵਲ ਤਕਿਆ ਤੇ ਫੇਰ ਹੌਲੇ ਜਹੇ ਉਸ ਦੇ ਕੰਨ ਵਿਚ ਕੁਝ ਆਖਿਆ।
ਜੀਵਨ ਹੈਰਾਨ ਹੋ ਕੇ ਬੋਲਿਆ, "ਕੀ ਸਚ ਮੁਚ?"
"ਹਾਂ" ਫੀਬਸ ਨੇ ਜ਼ੋਰ ਦੀ ਖਿਲਖਿਲੀ ਮਾਰਦਿਆਂ ਹੋਇਆਂ ਕਿਹਾ।- "ਬੜੇ ਭਾਗਾਂ ਵਾਲਾ ਏਂ ਯਾਰ ਤੂੰ ਤੇ।"
ਦੋਵੇਂ ਕਾਹਲੀ ਕਾਹਲੀ ਪੈਰ ਪੁਟਦੇ ਗੁਣ-ਗੁਣਾਉਂਦੇ ਗਲੀ ਵਿਚੋਂ ਬਾਹਰ ਨਿਕਲ ਗਏ।
੪੫