ਸਮੱਗਰੀ 'ਤੇ ਜਾਓ

ਪੰਨਾ:ਡਰਪੋਕ ਸਿੰਘ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਕਢ ਮਾਰੇ ਹਨ ਫਿਰ ਹੁਣ ਕੀ ਕਰੀਏ ਸਾਨੂੰ ਭੀ ਦਸ ਕਿ ਹੜੇ ਰਸਤੇ ਚਲੀਏ॥

ਦਲੇਰ ਸਿੰਘ-ਤੈਨੂੰ ਹੋਰ ਕੀ ਕਰਨਾ ਹੈ ਤੂੰ ਗੁਰੂ ਦੇ ਰਸਤੇ ਚਲ ਜਿਸਤੇ ਪਕਾ ਸਿਖ ਬਨੇ ਤੇ ਏਹੋ ਕੰਮ ਕਰ ਜੋ ਜਿਤਨੇ ਹਿੰਦੁਸਤਾਨ ਵਿਚ ਮੁਸਲਮਾਨਾ ਦੇ ਨਗਰ ਹਨ ਉਨਾਂ ਵਿਚ ਜਾਕੇ ਦਸਮ ਗੁਰੂ ਜੀ ਦੇ ਉਪਕਾਰਾਂ ਦੇ ਉਪਦੇਸ਼ ਕਰਕੇ ਉਨਾਂ ਨੂੰ ਅੰਮ੍ਰਿਤ ਛਕਾਕੇ ਸਿੰਘ ਸਜਾਉ ਅਤੇ ਮਸੀਤਾਂ ਦੇ ਬਦਲੇ ਧਰਮਸਾਲਾ ਦੀ ਸੁਰਤ ਪਲਟਾਓ ਅਤੇ ਸਾਰੀ ਦੁਨੀਆਂ ਪਰ ਨਹੀਂ ਤਾਂ ਹਿੰਦੁਸਤਾਨ ਵਿਚ ਤਾਂ ਬਿਨਾਂ ਸਿਖੋ ਹੋਰ ਮੂਰਤ ਨਾ ਨਜਰ ਪਏ॥

{gap}}ਡਰਪੋਕ ਸਿੰਘ-ਭਾਈ ਤੇਰੀਆਂ ਗਲਾਂ ਤੇ ਚਿਤ ਤਾਂ ਏਹੋ ਚਾਹੁੰਦਾ ਹੈ ਪਰ ਗੁਰ ਦੁਆਰੀਏ ਸਿੰਘ ਤੰੰਗ ਕਰਨਗੇ ਅਤੇ ਅਰਦਾਸੇ ਰੋਕ ਦੇਨ ਗੇ ਅਤੇ ਹੁਕਮ ਨਾਮੇ ਕਢ ਮਾਰਨ ਗੇ ਕਿ ਇਨਾਂ ਨਾਲ ਕੋਈ ਨਾ ਵਰਤੋਂ ਫੇਰ ਕਯਾ ਕਰੇਂਗੇ ਅਤੇ ਕਿਸ ਅਗੇ ਜਾਕੇ ਪੁਕਾਰੇਂਗੇ॥

ਦਲੇਰ ਸਿੰਘ-ਭਾਈ ਜਦ ਤੈ ਪਿੰਡਾਂ ਦੇ ਪਿੰਡ ਸਿੰਘ ਕਰ ਦਿੱਤੇ ਅਤੇ ਉਹ ਰੁਪਏ ਲੈਕੇ ਗੁਰ ਦੁਆਰੀ ਆਏ ਤਦ ਸਾਰੇ ਸਿੰਘ ਪਰਸਿੰਨ ਹੋ ਜਾਨ ਗੇ ਤੈ ਕਦੇ ਨਹੀਂ ਸੁਣਿਆ ਕਿ (ਸੁਖਨਾ ਹਥ ਮੁੰੰਹ ਨੂੰ ਨਹੀਂ ਜਾਂਦਾ)