ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਆਪ ਰਹਿ ਕਛੁ ਚਰਤਿ ਅਪਰ ਮਤ ਸਮਝ ਨ ਪਰਤ ਬਿਚਾਰੇ। ਮੁਖ ਕਹੀ ਕਿ ਮਾਤ *ਕਾਲਕਾ ਪਤਾ ਅਕਾਲ ਰਸਾਲਾ | ਤਾਕੀ ਗੋਦੀ ਪਰਿਓ ਖਾਲਸਾ ਅਬ ਕਸ ਚਿੰਤ ਬਿਸਾਲਾ। ਮੈਂ ਹਰ ਹਾਲਤ ਹਾਜਰ ਨਾਜਰ ਸਿਮਰੋ ਦਰਸ਼ਨ ਦੇ ਹੋਂ। "ਪੰਚ ਖਾਲਸਾ" ਪੂਜਨ ਸੇਵਨ ਬਚਨ ਮੋਰ ਸਮਝੈ ਹੈਂ। ਰੂਪ ਇਕਾਦਸ "ਗੁਰੂ ਗ੍ਰੰਥ" ਬਰ ਤਾਂ ਛਿਨ ਸ੍ਰੀ ਪ੍ਰਭ ਆਏ ਪੈਸੇ ਪਾਂਚ ਨਰੇਲ ਰਾਖ ਕਰ ਗੁਰਿਆਈ ਸੁ ਧਰਾਏ। ਮਮ ਪੂਜਨ ਸੇਵਨ ਗੁਰ ਥਹ ਬੋਲਨ ਬਾਣੀ ਬਚਨਾ। ਦਰਸ਼ਨ ਕਰਨ ਮੋਰ ਯਹ ਮੰਜੀ ਰੂਪ ਇਕਾਦਸ ਜਚਨਾ। ਦਾਦਸ ਰੁਪ ਸੁ ਮੋਰ ਖਾਲਸਾ "ਪੰਜ ਸਿੰਘ" ਜਹਿੰ ਹੋਹੀ। ਇਸ ਸ਼ੰਕਾ ਸਭ ਦੁਰ ਕਰਾਈ ਧੀਰ ਧਰਾਈ ਤਨੋਂਹੀ॥

(ਗ੍ਰੰਥ ਗੁਰ ਪਦ ਪ੍ਰੇਮ ਪ੍ਰਕਾਸ਼)


  • ਇਸ ਪਦ ਦਾ ਅਰਥ ਭt ਅਕਾਲ ਪੁਰਖ ਹੈ, ਕੇਵਲ ਮਾਤ ਸ਼ਬਦ ਇਸਤੀ ਲਿੰਗ ਹੋਣ ਕਰਕੇ ਕਲਿਕਾ ਇਸਤ੍ਰੀ ਲਿੰਗ ਲਿਖਿਆ ਹੈ: