ਪੰਨਾ:ਢੋਲ ਦਾ ਪੋਲ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੭ )

ਵਖਰੀ ਰਖਕੇ ਸਫੈਦ ਰੰਗ ਨੂੰ ਪ੍ਰਗਟ ਕਰਨਾ ਚਾਹੁਨ ਤਾਂ ਕਦੇਭੀ ਸਫੈਦ ਰੰਗ ਪ੍ਰਗਟ ਨਹੀਂ ਹੋ ਸਕਦਾ। ਇਸੇ ਤਰਾਂ ਪੰਜ ਪਿਆਰੇ ਜੇਕਰ ਅਪਨੀ ਹਸਤੀ (ਹੰਕਾਰ) ਰਖਕੇ ਚਾਹੁਨ ਕਿ ਅਸੀਂ ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬਜੀ ਨਾਲ ਰਹਿਕੇ ਬਨਾ ਲਈਏ ਤਾਂ ਕਦੇ ਭੀ ਨਹੀਂ ਹੋ ਸਕਦੀ, ਅਪਨੀ ਹਸਤੀ ਦੇ ਨਾੜ ਕਤ ਆਂ ਇਹ ਵਡਿਆਈ ਪ੍ਰਾਪਤ ਹੁੰਦੀ ਹੈ, ਸੋ ਮਿਤ ਜੀ ! ਜਦ ਕੋਈ ਵਖਰੀ ਹਸਤੀਹੀ ਨਹੀਂ ਤਾਂ ਪੰਜਾਂ ਛੇਆਂ ਦੀ ਦੇਹ ਕਿਥੇ ?
ਟਹਿਲ ਹਰੀ-ਭਲਾ ਜੀ ! ਛੇਆਂ ਦੇ ਇਕੱਠ ਸਮੇਂ ਤਾਂ ਛੀਆਂ ਦਾ ਪੁੰਜ ਗੁਰੂ ਹੂਏ ਪ੍ਰੰਤੂ ਇਕੱਠ ਕੇ ਉਪਰੰਤ ਤੋਂ ਦੋ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਤੇ ਪੰਚ ਖਾਲਸਾ ਦਾ ਪੰਜ ਗੁਰੂ ) ਹੋ ਗਏ