ਪੰਨਾ:ਢੋਲ ਦਾ ਪੋਲ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੩ )


ਹੈ ਉਸਨੇ ਜਰੂਰ ਮਰ ਜਾਣਾ ਹੈ ਅਤੇ ਮਰਨ ਵਾਲੇ ਦਾ ਹੀ ਨਾਮ ਕਾਲ ਪੁਰਖ ਹੈ ਅਤੇ ਜਨਮ ਮਰਨ ਤੋਂ ਰਹਿਤ ਦਾ ਨਾਮਹੀ ਅਕਾਲ ਪੁਰਖ ਹੈ। ਜੈਸਾਕਿ:-

ਮਾਰੂ ਮਹਲਾ ੧ ਸੋਲਹੇ

ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ॥
ਤੂੰ ਪੁਰਖ ਅਲੇਖ ਅਗੰਮ ਨਿਰਾਲਾ ॥

ਗਉੜੀ ਕਬੀਰ ਜੀ

ਸੰਕਟ ਨਹੀਪ ਜੋਨਿ ਨਹੀਆਵੈ ਨਾਮ ਨਿਰੰਜਨ ਜਾਕੋ ਰੋ ॥

ਵਾਰ ਮਾਰੂ ਮਹਲਾ ੫ ॥

ਤੂੰ ਪਾਰ ਬ੍ਰਹਮ ਪਰਮੇਸਰ ਜੋਨਿ ਨ ਆਵਹੀ ॥ ਤੇਰਾ ਰੂਪ ਨ ਜਾਈ ਲਖਿਆ ਕਿ ਤੁਝਹਿ ਧਿਆ ਵਹੀ । ਤੂੰ ਸਭ ਮਹਿ ਵਰਤਹ ਆਪ ਕੁਦਰਤ ਦੇਖਾਵਹੀ ॥

॥ ਜਾਪ ॥

ਕਾਲ ਹੀਨ ਕਲਾ ਸੰਜੁਗਤ "ਅਕਾਲ ਪੁਰਖ" ਅਦੇਸ