ਪੰਨਾ:ਤਲਵਾਰ ਦੀ ਨੋਕ ਤੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਸਾਲ ਗੁਜ਼ਰੋ ਸੇਵਾ ਕਰਦਿਆਂ ਨੂੰ,
ਖਾਣ ਪੀਣ ਤੋਂ ਬਿਨਾਂ ਮੈਂ ਖੁਰੀ ਜਾਵਾਂ।
ਭਾਵੇਂ ਚੁਗ਼ਲੀਆਂ ਨਿਤ ਪਏ ਰਹਿਣ ਕਰਦੇ,
ਹੋ ਕੇ ਸ਼ਾਂਤ ਸਰੂਪ ਮੈਂ ਜਰੀ ਜਾਵਾਂ।

ਮੈਂ ਹੁਣ ਪੁਛਦਾ ਹਾਂ ਕਹਿਣ ਵਾਲਿਆਂ ਤੋਂ,
ਮੇਰੀ ਜਗ੍ਹਾ ਆ ਕੇ ਦੋ ਦਿਨ ਖੜੇ ਕੋਈ।
ਬਿਨਾਂ ਪੈਸਿਆਂ ਤੋਂ ਕਰੇ ਆਪ ਸੇਵਾ,
ਪਾਲੇ ਠਰੇ ਅਤੇ ਧੁਪੇ ਸੜੇ ਕੋਈ।
ਡੀਂਗਾਂ ਲਾਂਵਦੇ ਇਸ਼ਕ ਮਸ਼ੂਕ ਦੀਆਂ,
ਸਬਕ ਇਸ਼ਕ ਹਕੀਕੀ ਦਾ ਪੜ੍ਹੇ ਕੋਈ।
ਆਖਣ ਵਾਲਿਆਂ ਦੀ ਚਰਨ ਧੂੜ ਹੋਵਾਂ,
ਪੌੜੀ ਬਿਨਾਂ ਅਸਮਾਨ ਤੇ ਚੜ੍ਹੇ ਕੋਈ।

ਭਲੇ ਮਾਣਸੋ ਕਰੋ ਕਿਉਂ ਸ਼ਕ ਵਾਧੂ,
ਮੈਂ ਤਾਂ ਕਰਨ ਦੀਦਾਰ ਦਰਬਾਰ ਆਇਆ।
ਸੇਵਾ ਭਾਵ ਨੂੰ ਰਖ ਕੇ ਮੁਖ ਅਗੇ,
ਸੇਵਾ ਵਾਸਤੇ ਛਡ ਘਰ ਬਾਰ ਆਇਆ।
ਦਿਨ ਚੜ੍ਹਨ ਤੋਂ ਪਹਿਲਾਂ ਹੀ ਕਰਾਂ ਦਰਸ਼ਨ,
ਨਫ਼ੇ ਵਾਲੜਾ ਕਰਨ ਵਪਾਰ ਆਇਆ।
ਮੰਗ ਸੇਵਾ ਦੀ ਮੰਗੀ ਸੀ ਮਿਲੀ ਸੇਵਾ,
ਸੇਵਾ ਕਰਨ ਨੂੰ ਨਾਲ ਪਿਆਰ ਆਇਆ।

ਘੰਟੇ ਘਰ ਤੋਂ ਸੁਣ ਮੈਂ ਧੰਨ ਕਿਹਾ,
ਧੰਨ ਤੂੰ ਤੇ ਧੰਨ ਇਹ ਸ਼ਾਨ ਤੇਰੀ।'

-੯੮-