ਪੰਨਾ:ਤਲਵਾਰ ਦੀ ਨੋਕ ਤੇ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੇਸ਼ ਭਗਤ ਨਾ ਕਿਤੇ ਵੀ ਨਜ਼ਰ ਆਵੇ, ਸਭ ਜੇਲਖਾਨੇ ਅੰਦਰ ਦੇ ਤਾੜਿਆ ਸੁ ॥ ਘਰ ਘਰ ਸੁਆਣੀਆਂ ਰੋਣ ਪਈਆਂ, . ਢਿਡੋਂ ਭੁਖੀਆਂ ਔਸੀਆਂ ਪੈਂਦੀਆਂ ਨੇ। ਹਾੜੇ ਕਢਦੀਆਂ ਨੇ ਬ੍ਰਿਟਿਸ਼ ਰਾਜ ਅਗੇ, ਵੀਰ ਬੈਠ ਨਸੀਬਾਂ ਨੂੰ ਰੋਂਦੀਆਂ ਨੇ। ਅਜੇ ਕਲ ਦੀ ਨਾਲ ਕੋਈ ਦੂਰ ਦੀ ਨਹੀਂ, ਅਖਾਂ ਸਾਹਮਣੇ ਜ਼ੁਲਮ ਕਮਾਏ ਇਹਨਾਂ। *ਡਾਇਰ ਜ਼ਾਲਮ ਦੇ ਜਲਿਆਂ ਬਾਗ ਅੰਦਰ, ਹਿੰਦੀ ਸੁਸਰੀ ਵਾਂਗ ਸੁਵਾਏ ਇਹਨਾਂ । ਮਾਰ ਮਾਰ ਕੇ ਚਾਬੜਾਂ ਪਿੱਠ ਉਤੇ, ਲੋਕੀ ਢਿੱਡਾਂ ਦੇ ਭਾਰ ਤੁਰਾਏ ਇਹਨਾਂ । ਰਾਜ ਗੁਰੂ ਸੁਖਦੇਵ ਜਹੇ ਸੁਖੀ ਜੀਊੜੇ, ਭਗਤ ਸਿੰਘ ਜਹੇ ਫਾਂਸੀ ਚੜਾਏ ਇਹਨਾਂ । ਅਸੀਂ ਹਿੰਦ ਦੀ ਮਦਦ ਨੂੰ ਚਾਹੁੰਦੇ ਹਾਂ, ਗੈਰਾਂ ਨਾਲ ਅਸਾਂ ਮਥਾ ਭੇੜਨਾ ਨਹੀਂ। ਇਨਕਲਾਬੀਆਂ ਵੀਰ ਮਤਵਾਲਿਆਂ ਨੇ ਹੁਣ ਗੁਲਾਮੀਆਂ ਦਾ ਖੂਹ ਗੇੜਨਾ ਨਹੀਂ । ਅਸੀਂ ਹਿੰਦ ਦੀ ਜਾਨ ਬਚਾਵਨੀ ਏ, ਏਹੋ ਅਹਿਦ ਜੇ ਨਾਲ ਪਕਾਓ ਸਾਡੇ। *ਅੰਮ੍ਰਿਤਸਰ ਵਿਚ ੧੯੧੯ ਵਿਚ ਗੋਲੀ ਚਲੀ ਸੀ, ਉਹ ਜਲਿਆਂ ਵਾਲਾ ਬਾਗ਼ ਹੈ । -੧੧੦ Digitized by Panjab Digital Library / www.panjabdigilib.org