ਸਮੱਗਰੀ 'ਤੇ ਜਾਓ

ਪੰਨਾ:ਤਲਵਾਰ ਦੀ ਨੋਕ ਤੇ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਉਮਰ ਦੇ ਵਿਚ ਬਹੁ ਹਲਕੀਆਂ ਸਨ,
ਕਈ ਹੈਸਨ ਮੇਰੀਆਂ ਹਾਨ ਚੰਨਾਂ।
ਨਾਲ ਸਹੇਲੀਆਂ ਜਦੋਂ ਮੈਂ ਪੜ੍ਹਨ ਜਾਣਾਂ,
ਖਾਂਦੀ ਰਹੀ ਹਮੇਸ਼ਾਂ ਹੀ ਪਾਹ ਚੰਨਾਂ।

ਮਾੜੀ ਨਹੀਂ ਪੁਸ਼ਾਕ ਮੈਂ ਕਦੇ ਛੋਹੀ,
ਮੈਨੂੰ ਚਾਹੀਦੀ ਏ ਫੈਸ਼ਨਦਾਰ ਸਾ।
ਸਾਹੜੀ ਨਹੀਂ ਦੋ ਚਾਰ ਦਸ ਪੰਜੀਆਂ ਦੀ,
ਹਰੀ ਨਹੀਂ ਉਹੋ ਗੁਲਾਨਾਰ ਸਾੜ੍ਹੀ।

ਤੀਹ ਪਏ ਮਹੀਨਾ *'ਘੁੱਗੂ ਘੁਟ' ਲੈਂਦਾ,
ਕਪੜੇ ਰੇਸ਼ਮੀ ਨਾਰ ਬਨਾਂਵਦੀ ਏ।
ਸਾੜੀ ਪਿੰਨ ਵਿੰਡਰ ਹੈ ਇਕ ਪਾਸੇ,
ਫੌਗਿੰਨ ਪਿੰਨ ਹੀ ਸੋਲਾਂ ਦੀ ਆਂਵਦੀ ਏ।
ਫਲ ਚਿੜੀਆਂ ਦੇ ਆਹਰ ਵਿਚ ਲਗੀ ਰਹਿੰਦੀ,
ਰੋਟੀ ਖਾਹਸ਼ੇ ਦੇ ਹੋਟਲੋਂ ਆਂਵਦੀ ਏ।
ਸੂਈ ਜਲਦੀ ਦਿਲ ਕਈ ਦਿਲਬਰਾਂ ਦੇ,
ਕੰਨੀ ਲੁਟਕੀਆਂ ਜਦੋਂ ਲਟਕਾਂਵਦੀ ਏ।

ਗੁਟ ਘੜੀ ਦੇ ਬਿਨਾਂ ਨਹੀਂ ਗੁਟ ਸਜਦਾ,
ਘੜੀ ਮੁੜੀ ਨਹੀਂ ਮੈਨੂੰ ਦੁਰਕਾਰ ਬਾਬੂ।
ਵੇ ਮੈਂ ਤੰਗ ਆਈ ਤੈਥੇ ਪੇਡੂਆ ਵੇ,
ਕਾਹਨੂੰ ਕਰਨਾ ਏਂ ਮੈਨੂੰ ਖਵਾਰ ਬਾਬੂ।

--੦--


  • ਪਤੀ ਬਾਊ ਦਾ ਨਾਮ।

-੧੨੭-