ਪੰਨਾ:ਤਲਵਾਰ ਦੀ ਨੋਕ ਤੇ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਵਿਚ ਫਾਹੀ ਅਸਾਂ ਆਪ ਪਾਈ,

ਰਸੇ ਆਪ ਗੁਲਾਮੀ ਦੇ ਵੱਟ ਰਹੇ ਹਾਂ ।

ਆਪੋ ਵਿਚ ਲੜ ਲੜ ਕੇ ਅਸੀਂ ਮੂਰਖ,

ਆਪਣੀ ਜੜ੍ਹ ਤੇ ਆਪ ਹੀ ਕੱਟ ਰਹੇ ਹਾਂ ।

ਅਸਾਂ ਭੈੜੇ ਨਿਕੰਮੇ ਸਪੁਤਰਾਂ ਨੇ,

ਏਹ ਪੰਜਾਬ ਦਾ ਨਾਮ ਬਦਨਾਮ ਕੀਤਾ।

ਦੋਸ਼ ਕਿਸੇ ਪਰਾਏ ਨੂੰ ਦੇਵੀਏ ਕੀ,

ਘਰ ਦੀ ਫੁੱਟ ਨੇ ਸਾਨੂੰ ਗੁਲਾਮ ਕੀਤਾ ।


ਅਸਾਂ ਭੈੜਿਆਂ ਆਪੇ ਉਜਾੜ ਸੁੱਟਿਆ,

ਸੋਹਣਾ ਇਹ ਗੁਲਸ਼ਨ ਹਿੰਦੁਸਤਾਨ ਆਪਣਾ ।

ਸੁਤੇ ਪਏ ਮਦਮਸਤੀ ਦੀ ਨੀਂਦ ਅੰਦਰ,

ਗਿਆ ਲੁਟਿਆ ਏ ਕਾਰਵਾਨ ਆਪਣਾ।

ਭੈੜੇ ਕੰਮਾਂ ਦੇ ਪੇਚੇ ਦਾ ਮਾਰ ਪੇਚਾ,

ਅਸਾਂ ਮੇਟਿਆ ਨਾਮੋ ਨਿਸ਼ਾਨ ਆਪਣਾ ।

ਥਾਉਂ ਥਾਉਂ ਹੀ ਫੁੱਟ ਦੀ ਅਗ ਲਾ ਕੇ,

ਫੂਕ ਸੁੱਟਿਆ ਕੌਮ ਮੁਕਾਮ ਆਪਣਾ।

ਆਪਣੇ ਗਲੇ ਤੇ ਫੇਰ ਕੇ ਆਪ ਖੰਜਰ,

ਕੰਮ ਆਪਣਾ ਆਪ ਤਮਾਮ ਕੀਤਾ।

ਦੋਸ਼ ਕਿਸੇ ਪਰਾਏ ਨੂੰ ਦੇਵੀਏ ਕੀ,

ਘਰ ਦੀ ਫੁੱਟ ਨੇ ਸਾਨੂੰ ਗੁਲਾਮ ਕੀਤਾ।


ਸਿਖੇ ਅਸਾਂ ਤੋਂ ਜਿਨ੍ਹਾਂ ਨੇ ਹੁਨਰ ਸਾਰੇ,

ਅਜ ਉਹ ਸਾਡੀਆਂ ਅਕਲਾਂ ਨੂੰ ਹਸਦੇ ਨੇ ।


-੬੧-