ਪੰਨਾ:ਤਲਵਾਰ ਦੀ ਨੋਕ ਤੇ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

________________

ਤੁਸਾਂ ਕਿਲੇ ਗੁਵਾਲੀਅਰ ਵਿਚ ਜਾ ਕੇ, ਬੰਦੀ ਛੋੜ ਦਾ ਦ੍ਰਿਸ਼ ਵਿਖਾ ਦਿਤਾ ) ਓਦੋਂ ਜਗ ਜਹਾਨ ਤੇ ਧਮ ਪੈ ਗਈ, ਸੋਢਬੰਸ ਦਾ ਨਾਮ ਚਮਕਾ ਦਿਤਾ |

ਏਸੇ ਖੁਸ਼ੀ ਚ ਕਵੀ ਦਾ ਦਿਲ ਬੋਲੇ । ਬੱਚਾ ਬੱਚਾ ਤੇ ਬਿਰਧ ਜਵਾਨ ਬੋਲੇ। ਜੱਰਾ ਜ਼ੱਰਾ ਵਡਾਲੀ ਦਾ fbਆ ਬੋਲੇ। ਧਰਤੀ ਮਾਤ ਬੋਲੇ ਤੇ ਅਸਮਾਨ ਬੋਲੇ । ਇਕ ਜ਼ਬਾਨ ਵਾਲਾ ਸੌ ਜ਼ਬਾਨ ਹੋ ਕੇ, ਬੇ ਜ਼ਬਾਨ ਹੋਕੇ ਤੇ ਬੇਜਾਨ ਬੋਲੇ। ਆ ਆਜ਼ਾਦ ਕਰ ਬੰਧਾਂ ਨੂੰ ਕੱਟ ਮੁੜ ਕੇ, ਏਹ ਗੁਲਾਮ ਤਾਹੀਓ ਹਿੰਦੁਸਤਾਨ ਬੋਲੇ। ਜਹਾਂਗੀਰ ਵਾਂਗ ਅਜ ਹਿੰਦ ਦੇ ਵਿਚ, ਸਾਡੇ ਆਗੂਆਂ ਨੂੰ ਵੀਰ ਰੋਲਦੇ ਨੇ । ਪਾਕਿਸਤਾਨ ਸਕੀਮ ਦੀ ਆੜ ਹੇਠਾਂ, ਸਾਡੀ ਕਿਸਮਤ ਦੇ ਪਤਰੇ ਫੋਲਦੇ ਨੇ ।


  • ਵਡਾਲੀ ਜਿਥੇ ਛੇਵੀਂ ਪਾਤਸ਼ਾਹੀ ਨੇ ਜਨਮ ਧਾਰਿਆ ਸੀ ।
    -੬੪-