ਪੰਨਾ:ਤਲਵਾਰ ਦੀ ਨੋਕ ਤੇ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਬਾ ਲਾਲ ਡੇਲੇ ਕਰ ਕੇ ਕਹਿਣ ਲਗਾ,
ਪੜੋ ਕਲਮਾ ਤੇ ਸਾਂਭ ਲੌ ਤਖਤ ਅੜਿਓ ।
ਸਾਂਭੋ ਰਾਜ ਦੇ ਸਾਜ ਦਰਬਾਰ ਤਾਈਂ,
ਤੁਹਾਡੇ ਅਜ ਤੋਂ ਖੁਲ੍ਹ ਗਏ ਬਖ਼ਤ ਅੜਿਓ ।
ਬਣੋ ਦੀਨ ਇਸਲਾਮ ਦੇ ਪੀਰ ਹੁਣ ਤੋਂ,
ਪੈਣੇ ਨਹੀਂ ਤਾਂ ਤੁਸਾਂ ਨੂੰ ਵਖਤ ਅੜਿਓ।
ਜ਼ਿਦ ਕਰੋ ਨਾ ਸੋਹਣਿਓ' ਮੰਨ ਜਾਵੇ,
ਨਹੀਂ ਤਾਂ ਹੁਕਮ ਹੁੰਦੇ ਮੇਰੇ ਸਖਤ ਅੜਿਓ,

ਸੋਚ ਸੋਚ ਲਉ ਕਾਹਲ ਦੀ ਲੋੜ ਹੈ ਨਹੀਂ,
ਐਵੇਂ ਪੈਂਦੇ ਕਿਉਂ ਹੋ ਅਜ਼ਾਬ ਅੰਦਰ,
ਕੀ ਸਿਖੀ ਦੇ ਧcਮ ਵਿਚ ਪਿਆ ਹੋਇਐ,
ਰੰਗ ਰਲੀਆਂ ਮਾਣੋ ਸੁਆਬ ਅੰਦਰ ।

ਅਗੋਂ ਕੜਕ ਕੇ ਜ਼ੋਰਾਵਰ ਸਿੰਘ ਆਖੇ,
ਅਸੀਂ ਰੇਤ ਦੇ ਮਹਿਲ ਨਹੀਂ ਢਹਿਣ ਵਾਲੇ ।
ਜਿਨ੍ਹਾਂ ਮਹਿਲਾਂ ਦੇ ਵਿਚ ਨਿਵਾਸ ਤੇਰਾ,
ਅਸੀਂ ਨਹੀਂ ਹਾਂ ਉਹਨਾਂ 'ਚ ਰਹਿਣ ਵਾਲੇ।
ਫਾਹੀਆਂ ਝੂਠੀਆਂ ਦੇ ਵਿਚ ਪਾਏ ਸਾਨੂੰ,
ਅਸੀਂ ਉਹਨਾਂ ਅੰਦਰ ਨਹੀਂ ਹਾਂ ਫਹਿਣ ਵਾਲੇ।
ਲੋਭ ਲਹਿਰ ਦੀ ਵਰੇ ਪਈ ਨਹਿਰ ਏਥੇ,
ਅਸੀਂ ਹਿਰਸ ਦੇ ਵਿਚ ਨਹੀਂ ਵਹਿਣ ਵਾਲੇ!

-੬੭-