ਪੰਨਾ:ਤਲਵਾਰ ਦੀ ਨੋਕ ਤੇ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਨੂੰ ਕਹਿਨਾ ਏਂ ਧਰਮ ਤਿਆਗ ਦੇਈਏ,
ਧਰਮ ਵਾਸਤੇ ਹੱਸ ਕੇ ਮਰਨ ਵਾਲੇ ।
ਇਹ ਨਾ ਜਾਣ ਤੂੰ ਛੋਟੇ ਹਾਂ ਦਿਲ ਛੋਟੇ,
ਤੇਰੇ ਜਬਰ ਤੋਂ ਸਬਰ ਹਾਂ ਕਰਨ ਵਾਲੇ ।

ਕਢ ਲੈ fਲ ਦੇ ਸਾਰੇ ਗੁਬਾਰ ਆਪਣੇ,
ਮਤਾ ਰਹਿ ਜਾਏ ਤੇਰਾ ਅਰਮਾਨ ਕੋਈ ।
ਜਾਣੇ ਕੱਲਾ ਦੇ ਕੁਝ ਨਹੀਂ ਕਰਨ ਜੋਗਾ,
ਲੈ ਲੈ ਨਾਲ ਫਿਰ ਹੋਰ ਜਵਾਨ ਕੋਈ ।

ਉਤਰ ਸੁਣ ਕੇ ਸੂਬੇ ਨੇ ਖਾਰ ਖਾਧੀ,
ਹੁਕਮ ਦਿਤਾ ਕਿ ਚਿਣ ਦਿਓ ਕੰਧ ਅੰਦਰ ।
ਰਾਹੀਂ ਜਿਸ ਰਾਹ ਦੇ ਬਣੇ ਗੁਰੂ ਪੰਚਮ,
ਦੋਵੇਂ ਟੁਰ ਗਏ ਓਸੇ ਹੀ ਪੰਧ ਅੰਦਰ ।
ਜੇਹੜੇ ਗੁਰੂ ਦਸਮੇਸ਼ ਦੇ ਲਾਲ ਦੋਵੇਂ;
ਮਾਰ ਸੁਟੇ ਏਹ ਜਾ ਸਰਹੰਦ ਅੰਦਰ ।
ਨਿਕੇ ਨਿਕੇ ਮਾਸੂਮ ਤੇ ਲਾਡਲੇ ਉਹ,
ਗੰਢੇ ਗਏ ਸ਼ਹੀਦੀ ਦੀ ਗੰਢ ਅੰਦਰ ।

ਸੂਬਾ ਸਮਝਿਆ ਮੈਂ ਦਸਮੇਸ਼ ਦੀਆਂ,
ਪੂਤਾਂ ਦੀਆਂ ਦੋ ਜਿੰਦੜੀਆਂ ਮਾਰੀਆਂ ਨੇ ।
ਨਹੀਂ ਭੁਲਿਆ ਇਨ੍ਹਾਂ ਹੀ ਜਿੰਦੜੀਆਂ ਨੇ,
ਵੀਰ ਜਿੰਦੜੀਆਂ ਲਖਾਂ ਉਬਾਰੀਆਂ ਨੇ ।