ਪੰਨਾ:ਤਲਵਾਰ ਦੀ ਨੋਕ ਤੇ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਲਾਮ ਦਾ ਜੀਵਨ

ਹੁੰਦੇ ਘਰ ਜੋ ਫਿਰੇ ਏ-ਘਰ ਹੋਇਆ,
ਉਸ ਦਾ ਜੀਵਣਾ ਜੱਗ ਤੇ ਹੱਜ ਕੀ ਏ ।
ਜਿਸ ਮਾਂ ਦੀਆਂ ਮੇਢੀਆਂ ਗੈਰ ਪੁੱਟਣ,
ਦੁਨੀਆਂ ਵਿਚ ਰਹਿ ਗਈ ਉਸਦੀ ਲੱਜ ਕੀ ਏ ।
ਜਿਸ ਬਾਪ ਬਜ਼ੁਰਗ ਦੀ ਪਗ ਲੱਥੀ,
ਬੰਨੀ ਫਿਰੇ ਖ਼ਿਤਾਬਾਂ ਦਾ ਛੱਜ ਕੀ ਏ ।
ਜਿਸ ਵਲ ਝੁਕ ਕੇ ਲੰਘਦੇ ਲੋਕ ਹੋਵਣ,
ਦੇਸ ਮਾਰਦਾ ਉਹ ਸ਼ੇਖੀ ਗੱਜ ਕੀ ਏ ।

ਜੇ ਕੋਈ ਅਣਖ ਦੀ ਮਾਤਰਾ ਹੱਈ ਬਾਕੀ,
ਤਰਾਂ ਤਾਰ ਨਾ ਕਦੀ ਅਨਤਾਰੂਆਂ ਦੀ ।
ਸਾਡੇ ਦੇਸ਼ ਨੂੰ ਫੁੱਟ ਦਾ ਤਾਪ ਚੜਿਆ,
ਪੈ ਗਈ ਲੋੜ ਇਤਫਾਕ ਦੇ ਦਾਰੂਆਂ ਦੀ ।

ਬਣ ਗੁਲਾਮ ਜੋ ਗੈਰਾਂ ਦੇ ਖਾਏ ਟੁੱਟੇ,
ਉਸ ਸਿਖਾਵਣਾ ਦੂਜੇ ਨੂੰ ਚੱਜ ਕੀ ਏ ।
ਬੇਗੁਨਾਹਾਂ ਦਾ ਚਾਹੇ ਜੋ ਖੂਨ ਪੀਣਾ,
ਉਸ ਇਨਸਾਫ ਕਰਨਾ ਬਣ ਕੇ ਜੱਜ ਕੀ ਏ ।
ਦਿਲ ਦਿਮਾਗ਼ ਤੇ ਕਲਮ ਹੈ ਕੈਦ ਜਿਸ ਦੀ,
ਧਰਮੀ ਹੋਣ ਦਾ ਉਹ ਲਾਵੇ ਪੱਜ ਕੀ ਏ ।
ਬਣ ਕੇ ਵਤਨ-ਫਰੋਸ਼ ਜੋ ਪੇਟ ਭਰਦਾ,
ਭੈੜਾ ਪਸ਼ੂ ਤੋਂ ਉਹ ਖਾਂਦਾ ਰੱਜ ਕੀ ਏ।

-੭੦-