ਪੰਨਾ:ਤਲਵਾਰ ਦੀ ਨੋਕ ਤੇ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਗਾਂ ਚ ਲਏ ਉਬਾਲੇ ਜਦ,
ਪ੍ਰੀਤਮ ਜੀ ਪੈ ਗਏ ਛਾਲੇ ਜਦ।
ਏਹ ਛਾਲੇ ਨਹੀਂ ਸ੍ਰਿਸ਼ਟੀ ਦੇ,
ਆਪੇ ਹੀ ਕਸ਼ਟ ਉਠਾਲੇ ਜਦ।
ਸੁਣ ਸੁਣ ਚੰਦੂ ਦੇ ਦੁਖਾਂ ਨੂੰ,
ਛਿੜ ਜਾਂਦਾ ਕਾਂਬਾ ਰੁਖਾਂ ਨੂੰ।
ਦੁਖ ਹੋਇਆ ਸਾਧਾਂ ਸੰਤਾਂ ਨੂੰ,
ਪ੍ਰਿਥਵੀ ਦੇ ਜੀਵਾਂ ਜੰਤਾਂ ਨੂੰ ।
ਚੰਦੂ ਦਾ ਚੰਦ ਡੁਬਾ ਦਿਤਾ,
ਜਹਾਂਗੀਰ ਨੂੰ ਰਸਤੇ ਪਾ ਦਿੱਤਾ।
ਇਕ ਭਾਣਾ ਮੱਠਾ ਮੰਨਣੇ
ਇਕ ਅਜਬ ਹੀ ਪੂਰਨ ਪਾ ਦਿਤਾ
ਆ ਮਿਲ ਜਾ ਦਰਸ ਪਿਆਸੇ ਨੂੰ,
ਆ ਭਰ ਜਾ ਮੇਰੇ ਕਾਸੇ ਨੂੰ।
ਰੋਂਦਾ ਹਾਂ ਸਤਿਗੁਰ ਮੁਦਤਾਂ ਤੋਂ,
ਆ ਮੋੜ ਦੇ ਮੇਰੇ ਹਾਸੇ ਨੂੰ ।
ਆ ਤਾਰ ਦੇ ਮਿਹਰਾਂ ਵਾਲੜਿਆ,
ਕੁਰਬਾਨੀ ਦੇ ਮਤਲੜਿਆ ।
ਗੁਣ ਰਾਰ। ਤੇਰਾ ਗਾਂਦੇ ਨੇ,
ਦਿਨ ਤੇਰਾ ਵੀਰ ਮਨਾਂਦੇ ਨੇ ।

੮੩