ਪੰਨਾ:ਤਲਵਾਰ ਦੀ ਨੋਕ ਤੇ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਗੀਧਰ ਦੇ ਉਪਕਾਰ

ਕਿਵੇਂ ਲਿਖਾਂ ਉਪਕਾਰ ਦਸਮੇਸ਼ ਜੀ ਦੇ,
ਉਹਨਾਂ ਤਾਰਿਆ ਸੀ ਸਾਰੇ ਜੱਗ ਤਾਈਂ ।
ਛਟੇ ਪ੍ਰੇਮ ਦੇ ਮਾਰ ਬੁਝਾ ਦਿਤਾ,
ਜ਼ੁਲਮ ਪਾਪ ਤੇ ਕਹਿਰ ਦੀ ਅੱਗ ਤਾਈ ॥
ਦੇ ਕੇ ਅੰਮ੍ਰਿਤ ਅਮੋਲਕ ਦੀ ਬੂੰਦ ਸਾਨੂੰ,
ਜੋਸ਼ ਬਖ਼ਸ਼ ਦਿਤਾ ਇਕ ਇਕ ਰਗ ਤਾਈਂ ।
ਪਕੜ ਹਥ ਤਲਵਾਰ ਸੀ ਰਾਹ ਪਾਇਆ ।
ਪੁਠੇ ਜਾ ਰਹੇ ਦੁਸ਼ਟਾਂ ਦੇ ਵਗ ਤਾਈਂ ।
ਜੇ ਕਰ ਕਲਗੀਧਰ ਨਾ ਸਾਰ ਲੈਂਦਾ,
ਨਾ ਇਹ ਰੰਗ ਹੁੰਦੇ ਨਾ ਇਹ ਰਾਗ ਹੁੰਦੇ।
ਜਗ-ਮਗ ਜਗ ਚੋਂ ਸਾਰੀ ਅਲੋਪ ਹੁੰਦੀ,
ਹਿੰਦੁਸਤਾਨ ਦੇ ਬੁਝੇ ਚਿਰਾਗ ਹੁੰਦੇ।
ਕਲਗੀ ਵਾਲੜੇ ਨੀਲੇ ਦੀ ਸ਼ਾਨ ਤੱਕ ਕੇ,
ਸੂਰਜ ਚੰਦ ਤਾਰੇ ਸਾਰੇ ਲੁੱਕਦੇ ਹਨ !
ਸੋਹਣੀ ਤੇਜ ਕਟਾਰ ਦੀ ਧਾਰ ਅਗੇ,
ਜ਼ਾਲਮ ਹੈ। ਸਿਆਰੇ ਬੁਲ ਟੁੱਕਦੇ ਸਨ !
ਮਥੇ ਤਕਣ ਜੇ ਰਤੀ ਵੀ ਘੂਰ ਪਾ ਕੇ,
ਥਰ ਥਰ ਕੰਬਦੇ ਲਹੂ ਭੀ ਸੁੱਕਦੇ ਸਨ ।
ਹੈਸੀ ਸ਼ਕਤ ਏਡੀ ਉਹਦੇ ਖਾਲਸੇ ਵਿਚ,
ਜਾਨਾਂ ਤੀਕ ਨਾ ਦੇਣ ਤੋਂ ਰੁੱਕਦੇ ਸਨ।

-੮੪-