ਪੰਨਾ:ਤਲਵਾਰ ਦੀ ਨੋਕ ਤੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਠੀ ਟਈ ਹਾਂ ਤੇਰੇ ਪਿਆਰ ਦੀ ਮੈ,
ਰਾਤ ਦਿਨ ਹੈ ਸ਼ਾਮੀਂ ਖਿਆਲ ਤੈਰਾਂ ।
ਕਦੋਂ' ਦੇਵੇਂਗਾ ਆਣ ਦੀਦਾਰ ਮੈਨੂੰ,
ਕਦੋਂ' ਗੋਕਲ ਵਿਚ ਹੋਊ ਜਮਾਲ ਤੇਰਾਂ ।

ਫੂਕ ਬੈਸੀ ਦੀ ਮਾਰ ਕੇ ਦਿਲ ਖੋਹਿਆ; .
ਤੈਨੂੰ ਗੋਕਲ ਦੇ ਲੋਕ ਕੀ ਕਹਿਣਗੇ ਵੇ ।
ਕਾਹਨਾ ਝੁਠ ਨਹੀਂ ਏਸ ਵਿਚ ਰਾਈ ਜਿੰਨਾ
ਸਦਾ ਵਹਿਣ ਪਿਆਰ ਦੇ ਵਹਿਣਗੇ ਵੇ ।
ਤੇਗਾ ਚੋਗੁਣਾਂ ਹੋਊ ਇਕਬਾਲ ਏ ! ਏਥੇ,
ਤਾਹਨੈ ਕਈ ਹਾਲੋਂ ਸਹਿਣੇ ਪੈਣਗੇ ਵੇ।
ਕੜੀਆਂ ਕੁਬਜਾਂ ਨੂੰ ਕਿਸੇ ਨੇ ਪੁਛਣਾ ਨਹੀਂ,
ਰਾਧਾ ਕਿਸ਼ਨ ਰਾਧਾ ਕ੍ਰਿਸ਼ਨ ਕਹਿਣਗੇ ਵੇ ।

ਵੀਰ ਨਾਮ ਤੇਰਾ ਜਪੂ ਕੁਲ ਦੁਨੀਆਂ,
ਦੋ ਦੇਸ ਤੇ। ਅੰਧ ਗੁਬਾਰ। ਹੋਊ।
ਤੇਰਾ ਨਾਮ ਲੈ ਲੈ ਜਪੂ ਜਗ ਸਾਰਾ,
ਆਪਸ ਵਿਚ ਹੀ ਸਾਂਝਾ ਪਿਆਰ ਹੋਊ।

੮੮