ਪੰਨਾ:ਤਲਵਾਰ ਦੀ ਨੋਕ ਤੇ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਹਿਰ ਖੂਨ ਦੀ ਵਗਦੀ ਵੇਖ ਕੇ ਤੂੰ, ਖੁਸ਼ ਹੋ ਹੋ ਗਣ ਮਨਾ ਰਿਹਾ ਏ। ਨਾਲ ਰੰਬੀ ਦੇ ਖੋਪਰੀ ਵੇਖ ਲਹਿੰਦੀ, ਤਾਂ ਭੀ ਸਖਤ ਤੂੰ ਹੁਕਮ ਸੁਣਾ ਰਿਹਾ ਏਂ । ਕੀ ਤੂੰ ਭੁਲ ਗਿਆ ਏ ਅਰਜਨ ਏਸ ਬਦਲੇ, ਤਪਦੀ ਲੇਹ ਤੇ ਆਸਨ ਜਮਾਏ ਨਹੀਂ ਸਨ ? ਆਲੂ ਵਾਂਗਰਾਂ ਉਬਲ ਕੇ ਦੇਗ ਅੰਦਰ, ' ਤੱਤੀ ਰੇਤ ਕੜਛੇ ਪਵਾਏ ਨਹੀ ਸਨ ? ਵਿਚ ਦਿੱਲੀ ਦੇ ਆਸ਼ਕਾਂ ਸੀਸ ਲਾ ਕੇ, ਮਚਦੇ ਜ਼ੁਲਮ ਦੇ ਭਾਂਬੜ ਬੁਝਾਏ ਨਹੀਂ ਸਨ ? ਤੋਰ ਮੌਤ ਵਲੋ ਟੋਟੇ ਜਿਗਰ ਸੰਦੇ, ਸਿਖੀ ਸਿਦਕ ਦੇ ਨਕਸ਼ੇ ਦਿਖਾਏ ਨਹੀਂ ਸਨ ? ਐਪਰ ਫੇਰ ਭੀ ਕੁਝ ਤਾਂ ਸੋਚਿਆ ਕਰ, ਕੀ ਮੈਂ ਦਫਾ ਪ੍ਰੇਮ ਦੀ ਲਾਣ ਲੱਗਾ। ਜੀਉਂਦੇ ਕੁਤਿਆਂ ਪਾਸੋ' 'ਤੜਫਾਉਣ ਲੱਗਾ, ਪੁਠੇ ਟੰਗ ਕੇ ਖਲ ਲੁਹਾਣ ਲੱਗਾ। ਮੈਂ ਤਾਂ ਦੇਖਦਾ ਕਰਦਾ ਹਾਂ ਪਰਖ ਕਿਧਰੇ, ਐਵੇਂ ਢੋਲ ਦੇ ਪੋਲ ਦੇ ਤੁਲ ਤਾਂ ਨਹੀਂ । ਬਿਨ ਕੁਰਬਾਨੀਓ ਓਪਰੇ ਦਿਸਣ ਵਾਲੇ, ਬਿਨਾਂ ਵਾਸ਼ਨਾ ਕਾਗਜ਼ੀ ਫੁਲ ਤਾਂ ਨਹੀਂ । -੯c Digitized by Panjab Digital Library / www.panjabdigilib.org