ਪੰਨਾ:ਤਲਵਾਰ ਦੀ ਨੋਕ ਤੇ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇਰੀ ਬਾਣੀ ਦੇ ਵਿਚ ਨਰਮਾਈ ਡਾਢੀ, ਜਿਨੇਂ ਪੱਬਰਾਂ ਤਾਈਂ ਪੰਘਾਰ ਦਿਤਾ। ਰੁਲਦੇ ਅੱਥਰੂ ਵੇਖ ਨਿਮਾਣਿਆਂ ਦੇ, ਸੀਸ ਆਪਣਾ ਗੁਰਾਂ ਨੇ ਵਾਰ ਦਿਤਾ। · ਬੋਲੀ ਕਲਮ ਮੈਂ ਏਸ ਲਈ ਕੰਬਦੀ ਹਾਂ, ਕੋਈ ਕਦਰ ਸ਼ਹੀਦਾਂ ਦੀ ਪਾਂਵਦਾ ਨਹੀਂ। ਦਿਲ ਵਿਚ ਦਰਦ ਅਜ ਕਿਸੇ ਦੇ ਉਠਦਾ ਨਹੀਂ, ਦੁਖੀ ਹਿੰਦ ਤੇ ਨੀਰ ਵਗਾਂਵਦਾ ਨਹੀਂ । ਮਾਰ ਫੂਕ ਤੇ ਜ਼ੁਲਮ ਨੂੰ ਸਾੜਦਾ ਨਹੀਂ, ਜੇ ਨਾਂ ਸਾੜ ਸਕੇ ਮਿਟ ਜਾਂਵਦਾ ਨਹੀਂ । ਜਿਹੜਾ ਉਠਦੇ ਦੁਧ ਹੀ ਪੀਣ ਵਾਲਾ, ਸ਼ਾਹ ਰਗ ਕੋਈ ਚੀਰ ਵਿਖਾਂਵਦਾ ਨਹੀਂ । ਤੇਗ ਬਹਾਦਰ ਨੌਵੇਂ ਸ਼ਹਿਨਸ਼ਾਹ ਨੇ, ਦੁਖੀ ਭਾਰਤ ਤੇ ਕਰ ਉਪਕਾਰ ਦਿਤਾ । ਫੁਲਦੇ ਅਥਰੂ ਵੇਖ ਨਿਮਾਣਿਆਂ ਦੇ, ਸੀਸ ਆਪਣਾ ਗੁਰਾਂ ਨੇ ਵਾਰ ਦਿਤਾ । Digitized by Panjab Digital Library / www.panjabdigilib.org