ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਛੂਹ ਸਕੇਗੀ? ਇਸ ਸਵਾਲ ਦੇ ਜਵਾਬ ਵਿਚ ਸਾਡਾ ਬਹੁਤ ਕੁਝ ਨਿਰਭਰ ਕਰਦਾ ਹੈ।

-ਡਾ. ਸਾਧੂ ਸਿੰਘ ਕੈਨੇਡਾ

  • ਗੁਰਭਜਨ ਗਿੱਲ ਬਾਰੇ ਮੇਰੇ ਮਨ ਵਿਚ ਬੜਾ ਸਿਹਤਮੰਦ ਚਿੱਤਰ ਹੈ। ਜੇ ਉਹ ਏਸੇ ਤਰ੍ਹਾਂ ਹੀ ਆਪਣੇ ਪੰਜਾਬ ਦੇ ਹਿਤ ਨੂੰ ਵਿਸ਼ਾਲ ਮਾਨਵ-ਹਿਤ ਦੇ ਚੌਖਟੇ ਵਿਚ ਰੱਖ ਕੇ ਪਾਲਦਾ ਤੇ ਪੇਸ਼ ਕਰਦਾ ਰਿਹਾ ਹਾਂ ਉਹ ਦਿਨ ਦੂਰ ਨਹੀਂ, ਜਦੋਂ ਗੁਰਭਜਨ ਨੂੰ ਦੋਹਾਂ ਪੰਜਾਬਾਂ ਦੇ ਲੋਕ ‘ਸਾਂਝ ਦੇ ਪੁਲ ਉਸਾਰਨ ਵਾਲਾ’ ‘ਗੁਰਭਜਨ’ ਕਹਿ ਕੇ ਯਾਦ ਕਰਿਆ ਕਰਨਗੇ।

-ਪ੍ਰੋ. ਪ੍ਰੀਤਮ ਸਿੰਘ ਪਟਿਆਲਾ

ਪਿਆਰੇ ਗੁਰਭਜਨ, ਪੁਸਤਕ ਮੋਰਪੰਖ ਕਈ ਦਿਨ ਪਹਿਲਾਂ ਮਿਲ ਗਈ ਸੀ। ਕਵਿਤਾ ਵਿੱਚੋਂ ਗ਼ਜ਼ਲ ਦਾ ਅਤੇ ਹੁਣ ਪੈਦਾ ਹੋ ਗਏ ਅਣਗਿਣਤ ਗ਼ਜ਼ਲਕਾਰਾਂ ਵਿੱਚੋਂ ਤੇਰੇ ਸਮੇਤ ਕੁਝ ਇਕ ਗ਼ਜ਼ਲਕਾਰਾਂ ਦਾ ਮੈਂ ਰਸੀਆ ਪਾਠਕ ਹਾਂ। ਮੈਨੂੰ ਗ਼ਜ਼ਲ ਦੀਆਂ ਗਿਣਤੀਆਂ ਮਿਣਤੀਆਂ ਦੀ ਉੱਕਾ ਹੀ ਕੋਈ ਸਮਝ ਨਹੀਂ ਪਰ ਤੇਰੀਆਂ ਗ਼ਜ਼ਲਾਂ ਦੀ ਰਵਾਨੀ ਅਤੇ ਉਨ੍ਹਾਂ ਦੇ ਵਹਾਅ ਦਾ ਕੀ ਕਹਿਣਾ। ਮੇਰਾ ਤਾਂ ਇਸ ਨਾਲ ਮਤਲਬ ਹੈ। ਇਕ ਗ਼ਜ਼ਲਕਾਰ ਵਜੋਂ ਡੇਰਾ ਮੀਰੀ ਗੁਣ ਸਵੈ-ਕੇਂਦਰਿਤ ਨਾ ਹੋਣਾ ਹੈ। ਇਹ ਤੇਰੀ ਆਵਾਜ਼ ਨਹੀਂ, ਲੋਕਾਂ ਦੀ ਆਵਾਜ਼ ਹੈ। ਤੂੰ ਉਪਦੇਸ਼ਕ ਹੋਏ ਬਿਨਾ ਸਮਾਜਕ ਸਦਾਚਾਰ ਦੀ ਅਤੇ ਰਾਜਨੀਤਕ ਹੋਏ ਬਿਨਾ ਰਾਜਨੀਤੀ ਦੀ ਗੱਲ ਕਰ ਜਾਂਦਾ ਹੈ। ਤੇਰੀ ਗ਼ਜ਼ਲ ਕੇਵਲ ਵੱਡੇ ਮਸਲਿਆਂ ਨੂੰ ਹੀ ਨਹੀਂ ਸਗੋਂ ਆਮ ਆਦਮੀ ਦੇ ਰੋਜ਼ਾਨਾ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ ਨੂੰ ਵੀ ਕਲਾਵੰਤ ਰੂਪ ਵਿਚ ਪੇਸ਼ ਕਰਦੀ ਹੈ। ਵਿਚਾਰ ਦੀ ਅਜਿਹੀ ਗਹਿਰਾਈ ਵਾਲੀ ਗ਼ਜ਼ਲ ਹੀ ਪਾਠਕ ਲਈ ਕੋਈ ਅਰਥ ਰੱਖਦੀ ਹੈ। ਪੁਸਤਕ ਦੀਆਂ ਮੁਬਾਰਕਾਂ! ਸ਼ੁਭ ਇੱਛਾਵਾਂ ਨਾਲ

-ਗੁਰਬਚਨ ਸਿੰਘ ਭੁੱਲ੍ਹਰ
ਨਵੀਂ ਦਿੱਲੀ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /140