ਇਹ ਸਫ਼ਾ ਪ੍ਰਮਾਣਿਤ ਹੈ
14
ਚੇਤੇ ਵਿਚੋਂ ਜਾਂਦੀ ਹੀ ਨਹੀਂ ਪਿਛਲੇ ਪਿੰਡ ਦੀ ਨਹਿਰ।
ਹੱਡਾਂ ਦੇ ਵਿੱਚ ਰਚਦਾ ਹੀ ਨਹੀਂ ਓਪਰਿਆਂ ਦਾ ਸ਼ਹਿਰ।
ਸਿਰ 'ਤੇ ਛਤਰੀ ਤਾਣ ਲਵਾਂ ਜੇ ਧੱਪ ਤੋਂ ਡਰਦਾ ਮਾਰਾ,
ਚੁਭਦੀ ਜਾਨ ਵਲੂੰਧਰਦੀ ਹੈ ਫਿਰ ਵੀ ਸਿਖ਼ਰ ਦੁਪਹਿਰ।
ਰੁੱਖਾਂ ਦੇ ਪਰਛਾਵੇਂ ਮੇਰੇ ਘਰ ਤੀਕਣ ਨ੍ਹੀਂ ਆਉਂਦੇ,
ਸੂਰਜ ਸਾਜ਼ਿਸ਼ ਕਰ ਲੈਂਦਾ ਹੈ ਕਿੱਡਾ ਵੱਡਾ ਕਹਿਰ।
ਹੁਣ ਲੋਹੜੇ ਦਾ ਮੀਂਹ ਆਵੇਗਾ ਰੁੱਖ ਡੋਲਦੇ ਵੇਖੋ,
ਅੰਬਰ ਦੇ ਨੈਣਾਂ 'ਚੋਂ ਦਿਸਦੀ ਸਰਮੈ ਵਰਗੀ ਗਹਿਰ।
ਅਣਦੇਖੇ ਦੁਸ਼ਮਣ ਦਾ ਚਿਹਰਾ ਮੁੜ ਘਿੜ ਨਜ਼ਰੀਂ ਆਵੇ,
ਪਤਾ ਨਹੀਂ ਕੀ ਸੁਪਨਾ ਆਵੇ ਰਾਤ ਦੇ ਪਿਛਲੇ ਪਹਿਰ।
ਅਧਮੋਏ ਦਫ਼ਤਰ ਵਿਚ ਹੋਏ ਸੱਤ-ਉਨੀਂਦੇ ਲੋਕੀਂ,
ਸਹਿਕਦਿਆਂ ਨੂੰ ਖ਼ੋਰੀ ਜਾਵੇ ਚਾਕਰੀਆਂ ਦਾ ਜ਼ਹਿਰ।
ਕੱਲ੍ਹ-ਕਲੋਤਰ ਮੈਂ ਵੀ ਸ਼ਾਇਦ ਪਾਣੀ ਵਿਚ ਵਹਿ ਜਾਵਾਂ,
ਕੱਲੀ ਕੀਕਣ ਤੁਰ ਸਕਦੀ ਏ ਪਾਣੀ ਉੱਤੇ ਲਹਿਰ।
*
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /40