ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———40———

ਪੱਤਝੜ ਮਗਰੋਂ ਕੋਮਲ ਪੱਤਿਆਂ ਆਉਂਦੇ ਰਹਿਣਾ ਹੈ।
ਭਰੇਂ ਹੁੰਗਾਰਾ ਜਾਂ ਨਾਂਹ ਮੈਂ ਤਾਂ ਗਾਉਂਦੇ ਰਹਿਣਾ ਹੈ।

ਪੰਛੀਆਂ ਦੀ ਇਕ ਡਾਰ ਦੋਮੇਲ ਨੂੰ ਛੋਹ ਕੇ ਗੁਜ਼ਰ ਗਈ,
ਮੈਂ ਵੀ ਮਗਰੇ ਅੰਬਰੀਂ ਤਾਰੀਆਂ ਲਾਉਂਦੇ ਰਹਿਣਾ ਹੈ।

ਪਥਰੀਲੀ ਦੀਵਾਰ ਹੁੰਗਾਰਾ ਭਰਨਾ ਨਹੀਂ ਭਾਵੇਂ,
ਮੈਂ ਤਾਂ ਇਸ ਨੂੰ ਆਪਣੀ ਬਾਤ ਸੁਣਾਉਂਦੇ ਰਹਿਣਾ ਹੈ।

ਚੁੱਪ ਦਾ ਜੰਦਰਾ ਤੋੜੇਂ ਜਾਂ ਨਾ ਤੋੜੇਂ ਮੌਜ ਤੇਰੀ,
ਹਰ ਮੌਸਮ ਵਿਚ ਤੇਰਾ ਦਰ ਖੜਕਾਉਂਦੇ ਰਹਿਣਾ ਹੈ।

ਕੱਲ ਮੁਕੱਲ੍ਹੇ ਰੁੱਖ ਦੀ ਹੋਂਦ ਕਬੂਲ ਨਹੀਂ ਮੈਨੂੰ,
ਜੰਗਲ ਨੂੰ ਮੈਂ ਆਪਣਾ ਗੀਤ ਸੁਣਾਉਂਦੇ ਰਹਿਣਾ ਹੈ।

ਤੇਰੇ ਦਿੱਤੇ ਦੁੱਖ ਦਾ ਮੈਂ ਸਨਮਾਨ ਕਰਾਂਗਾ ਇੰਞ,
ਸੂਲੀ ਉੱਤੇ ਚੜ੍ਹ ਕੇ ਵੀ ਮੁਸਕਰਾਉਂਦੇ ਰਹਿਣਾ ਹੈ।

ਮੈਂ ਕਿਸ ਖ਼ਾਤਰ ਚੋਗ ਚੁਗਾਵਾਂ ਉੱਡਣਹਾਰੇ ਨੂੰ,
ਜਿਸ ਨੇ ਮੇਰੀ ਜਿੰਦ ਨੂੰ ਰੋਜ਼ ਸਤਾਉਂਦੇ ਰਹਿਣ

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /66