ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———41———

ਬੜ੍ਹਕਾਂ ਕੋਲੋਂ ਜੇ ਡਰ ਜਾਓਗੇ।
ਚੁੱਪ ਚੁਪੀਤੇ ਮਰ ਜਾਓਗੇ।

ਆਲ੍ਹਣਿਆਂ ਵਿਚ ਬੋਟ ਉਡੀਕਣ,
ਕਿਹੜੇ ਵੇਲੇ ਘਰ ਜਾਓਗੇ?

ਸਿਦਕ-ਸਬੂਰੀ ਜੇ ਹੈ ਪੱਲੇ,
ਦਿਲ ਦਰਿਆ ਨੂੰ ਤਰ ਜਾਓਗੇ।

ਕੱਠੀਆਂ ਕਰੋ ਭਰਾਵੋ ਬਾਹਵਾਂ,
'ਕੱਲੇ 'ਕੱਲੇ ਹਰ ਜਾਓਗੇ।

ਇਸ ਬਰਸਾਤ 'ਚ ਨੰਗੇ ਧੜ ਤਾਂ,
ਲੂਣ ਵਰਗਿਓ ਖਰ ਜਾਓਗੇ।

ਨਹੀਂ ਚੰਨ ਤਾਂ ਤੁਸੀਂ ਜੁਗਨੂੰਓਂ,
ਕੁਝ ਤਾਂ ਚਾਨਣ ਕਰ ਜਾਓਗੇ।

ਮਿਲੂ ਆਸਥਾ ਜ਼ਖ਼ਮੀ ਹੋਈ,
ਜੇਕਰ ਅੰਬਰਸਰ ਜਾਓਗੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /67