ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———50———

ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ।
ਵਰਦੀ ਪਾ ਕੇ ਜੀਕੂੰ ਪਹਿਰੇਦਾਰ ਖੜ੍ਹੇ।

ਰਿਸ਼ੀਆਂ ਵਾਂਗ ਅਡੋਲ ਅਬੋਲ ਪਤਾ ਨ੍ਹੀਂ ਕਿਉਂ,
ਵਰ੍ਹਿਆਂ ਤੋਂ ਰੁੱਖ ਇਕੋ ਲੱਤ ਦੇ ਭਾਰ ਖੜ੍ਹੇ।

ਸਰਦ ਹਵਾ ਦਾ ਚੋਲਾ ਛਤਰੀ ਸੂਰਜ ਦੀ,
ਬਰਫ਼ਾਂ ਖਾਣੇ ਅੱਗ ਦੀ ਬੁੱਕਲ ਮਾਰ ਖੜ੍ਹੇ।

ਮੈਂ ਇਨ੍ਹਾਂ ਵਿਚ ਓਪਰਿਆਂ ਦੇ ਵਾਂਗੂੰ ਹਾਂ,
ਰੁੱਖ ਤਾਂ ਸਾਰੇ ਆਪਸ ਦੇ ਵਿਚ ਯਾਰ ਖੜ੍ਹੇ।

ਜ਼ਾਤ ਜਨਮ ਤੇ ਅਸਲ ਨਸਲ ਦਾ ਭੇਦ ਨਹੀਂ,
ਪੌਣ ਆਹਾਰੀ ਜੋਗੀ ਕੁੱਲ ਸੰਸਾਰ ਖੜ੍ਹੇ।

ਗੁੱਲੀ ਡੰਡਾ ਪਲੰਘ ਪੰਘੂੜਾ ਬਣ ਜਾਂਦੇ,

ਆਰੀ ਵਾਲਾ ਜੇ ਕਿਧਰੇ ਦਾਅ ਮਾਰ ਖੜ੍ਹੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /76