ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———51———

ਜਦੋਂ ਸੂਰਜ ਅਜੇ ਧਰਤੀ ਦੇ ਘਰ ਆਇਆ ਨਹੀਂ ਹੁੰਦਾ।
ਕਿਸੇ ਵੀ ਰੁੱਖ ਪੱਲੇ ਆਪਣਾ ਸਾਇਆ ਨਹੀਂ ਹੁੰਦਾ।

ਵਗੇ ਤੂਫ਼ਾਨ, ਨੇਰ੍ਹੀ ਤੇਜ਼ ਬਾਰਿਸ਼ ਕਿਣਮਿਣੀ ਭਾਵੇਂ,
ਕਦੇ ਮਜ਼ਲੂਮ ਦੀ ਰੱਤ ਅੱਥਰੂ ਜ਼ਾਇਆ ਨਹੀਂ ਹੁੰਦਾ।

ਇਨ੍ਹਾਂ ਨੂੰ ਕੌਣ ਸਾਂਭੇ ਇਹ ਤਾਂ ਸਭ ਟੁੱਟੇ ਖਿਡੌਣੇ ਨੇ,
ਜਿੰਨ੍ਹਾਂ ਨੇ ਧਰਤ ਉੱਪਰ ਪੂਰਨਾ ਪਾਇਆ ਨਹੀਂ ਹੁੰਦਾ।

ਅਜਿਹੇ ਲੋਕ ਆਪਣੀ ਅੱਗ ਦੇ ਅੰਦਰ ਸੜਦੇ ਰਹਿੰਦੇ ਨੇ,
ਜਿੰਨ੍ਹਾਂ ਨੇ ਉਮਰ ਭਰ ਇਕ ਰੁੱਖ ਵੀ ਲਾਇਆ ਨਹੀਂ ਹੁੰਦਾ।

ਮੈਂ ਉਸ ਦੇ ਨਾਮ ਦੀ ਮਾਲਾ ਪੜਾ ਨ੍ਹੀਂ ਫੇਰਦਾ ਕਿਉਂ ਹਾਂ,
ਕਿ ਜਿਹੜਾ ਖ਼੍ਵਾਬ ਦੇ ਵਿਚ ਵੀ ਕਦੇ ਆਇਆ ਨਹੀਂ ਹੁੰਦਾ।

ਇਹ ਕੈਸਾ ਸ਼ਹਿਰ ਜਿਸ ਵਿਚ ਸਭ ਦੀਆਂ ਅੱਖਾਂ ਬਲੌਰੀ ਨੇ,
ਇਨ੍ਹਾਂ ਵਿਚ ਅੱਥਰੂ ਲੱਗਦੈ ਕਦੇ ਆਇਆ ਨਹੀਂ ਹੁੰਦਾ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /77