ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———58———

ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ।
ਕਦੋਂ ਧਰਤੀ ਨੇ ਚੁੰਮੀ, ਟੁੱਟੇ ਤਾਰਿਆਂ ਦੀ ਲੀਕ।

ਕਿਵੇਂ ਤੁਰਾਂ ਤੇਰੇ ਨਾਲ ਹੋਇਆ ਪਹੁੰਚਣਾ ਮੁਹਾਲ,
ਤੇਰੇ ਮੇਰੇ ਵਿਚਕਾਰ ਲਾਂਘਾ ਵਾਲ ਤੋਂ ਬਰੀਕ।

ਕਦੇ ਭੁੱਲ ਕੇ ਵੀ ਮੈਨੂੰ ਨਾ ਤੂੰ ਰਿਸ਼ਤੇ 'ਚ ਬੰਨ੍ਹੀ,
ਮੇਰੇ ਆਉਣ ਦਾ ਨਾ ਪਤਾ, ਨਾ ਹੀ ਜਾਣ ਦੀ ਤਰੀਕ।

ਮੇਰੀ ਬੇਬਸੀ ਨੂੰ ਜਾਣ, ਮੇਰੇ ਹਾਉਕੇ ਨੂੰ ਪਛਾਣ,
ਤੈਨੂੰ ਕਿਵੇਂ ਮੈਂ ਸੁਣਾਵਾਂ, ਫਸੀ ਗਲੇ ਵਿਚ ਚੀਕ।

ਕਾਲੀ ਰਾਤ ਦਾ ਹਨ੍ਹੇਰਾ ਪਿੱਛਾ ਕਰੀ ਜਾਵੇ ਮੇਰਾ,
ਅੱਖ ਬਦਲੀ ਚਿਰਾਗਾਂ ਕੌਣ ਆਵੇ ਨਜ਼ਦੀਕ।

ਚੱਲ ਛੱਡ ਤੂੰ ਮੁਹੱਬਤਾਂ ਦੇ ਕਿੱਸਿਆਂ ਨੂੰ ਛੱਡ,
ਸਮਾਂ ਕਰੇਗਾ ਨਿਤਾਰਾ, ਕਿਹੜਾ ਗ਼ਲਤ ਹੈ ਜਾਂ ਠੀਕ।

ਜਿਹੜਾ ਸੁਪਨਾ ਲਿਆ ਸੀ, 'ਕੱਠੇ ਬਹਿ ਕੇ ਆਪਾਂ ਦੋਹਾਂ,
ਦੱਸ ਮੇਰੇ ਤੋਂ ਬਗ਼ੈਰ, ਕਿਹੜਾ ਕਰੂ ਤਸਦੀਕ।

ਚਲੋ! ਜਿੰਨਾ ਚਿਰ ਤੁਰੇ, ਟੁੱਟੇ ਜੁੜੇ, ਭਾਵੇਂ ਭੁਰੇ,
ਹੁਣ ਦਿਲ ਵਿਚੋਂ ਕੱਢ, ਮੈਨੂੰ ਹੋਰ ਨਾ ਧਰੀਕ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /85