ਪੰਨਾ:ਤੱਤੀਆਂ ਬਰਫ਼ਾਂ.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ


(੬)

ਜਗਤ ਰਚਨਾ

ਕਰਤੇ ਕੁਦਰਤੋਂ ਜਗਤ ਨੂੰ ਸਾਜਿਆ ਜਾਂ,
ਨੇ ਚਾਰ ਜੁਗਾਂ ਦੀ ਖੇਡ ਖਿਡਾਂਵਦਾ ਏ ।
ਸਤਿਜੁਗ ਰਥ ਸੰਤੋਖ ਤੇ ਚਾੜ ਦਿਤਾ,
ਧਰਮ ਨਾਲ ਰਥਵਾਹੀ ਬਣਾਂਵਦਾ ਏ ।
ਤਰਤੇ ਜਤ , ਦਾ ਰਬ ਤਿਆਰ ਕੀਤਾ, |
ਪਰ ਜੋਰ, ਉਸਦੇ ਤਾਈਂ ਚਲਾਂਵਦਾ ਏ ।
ਦੁਆਪਰ ਤਪ, ਦੇ ਰਥ ਅਸਵਾਰ ਕੀਤਾ, ੬
ਸਤ, ਸੋਚਕੇ ਸਾਥ ਨਿਭਾਂਵਦਾ ਏ ।
ਕਲਜੁਗ ਅਗਨ ਦੇ ਰਥ ਬਠਾਲ ਦਿਤਾ,
ਅਤੇ ਕੁੜ ਰਥਵਾਹੀ ਬਨਾਂਵਦਾ ਏ ।
ਪਵਨ ਗੁਰੂ, ਪਾਣੀ ਪਿਤਾ, ਧਰਤ ਮਾਤਾ', ੮
ਦਿਨ ਰਾਤ ਦੀ ਗੋਦ ਖੜਾਂਵਦਾ ਏ ।
ਫੁਲ ਫੁਲ ਬਨ ਰਾਏ ਨੇ ਮਸਤ ਕੀਤਾ, ੧੦
੧੧੧੨ ਸੂਰਜ ਚੰਦ ਦੀਵੇ ਦੋ ਜਗਾਂਵਦਾ ਏ ।
“ਕਿਰਤੀ ਵੇਖਦਾ ਆਪ ਵਿਸਮਾਦ ਹੁੰਦਾ,
ਅੰਤ ਅਪਨੇ ਵਿਚ ਸਮਾਂਵਦਾ ਏ ।

(੧)ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਅਕਾਰੁ ॥
(੨)ਨਾਨਕ ਮੇਰੁ ਸਰੀਰਕਾ ਇਕੁ ਰਬੁ ਇਕੁ ਰਬਵਾਹ ॥
ਜੁਗੁ ਜੁਗੁ ਫੇਰ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
 (੩) ਸਤਿਜੁਗ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ !!
 (੪) ਤੇਤੇ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
 (੫) ਦੁਆਪਰਿ ਰਥੁ ਤਪੈ ਕਾ ਸਤ

ਅਗੈ ਰਥਵਾਹ ॥

(ਬਾਕੀ ਫੁਟ ਨੋਟ ਬਫਾ ੭ ਤੇ ਦੇਖੋ}