ਪੰਨਾ:ਤੱਤੀਆਂ ਬਰਫ਼ਾਂ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਮਾਤਾ ਤੇ ਬੱਚੇ

ਮਾੜਾ ਵਿਛੜੀ ਸਣੇ ਦੋ ਬੱਚਿਆਂ ਦੇ,
ਕੂੰਜ ਵਿਛੜੇ ਜਿਸਤਰਾਂ ਡਾਰ ਵਿਚੋਂ।
ਲੜੀ ਖੁਲ੍ਹ ਗਈ ਸੁਚਿਆਂ ਮੋਤੀਆਂ ਦੀ,
ਟੁਟ ਗਈ ਓਹ ਮੋਹਕਮੀ ਤਾਰ ਵਿਚੋਂ।
ਭਾਣਾ ਵਰਤਿਆ ਸੀਸ ਕਰਤਾਰ ਵਾਲਾ,
ਵਿਛੜ ਗਏ ਪ੍ਰਵਾਰ ਦੇ ਹਾਰ ਵਿਚੋਂ।
ਦਿਸੇ ਕੋਈ ਨਾ ਦਰਦ ਵੰਡਾਨ ਵਾਲਾ,
ਅਜ ਸਿੱਖੀ ਦੇ ਭਰੇ ਭੰਡਾਰ ਵਿਚੋਂ।
ਉਤੋਂ ਕੈਹਰ ਚੁਫੇਰਿਓਂ ਦਿਸਦੇ ਨੇ,
ਏਧਰ ਬੱਚਿਆਂ ਸ਼ੁਰੂ ਗੁਫਤਾਰ ਕੀਤੀ।
'ਕਿਰਤੀ' ਕੌਣ ਦਸੇ ਜੇਹੜੀ ਓਸ ਵੇਲੇ,
ਮਾਤਾ ਗੁਜਰੀ ਤੇ ਹੋਣਹਾਰ ਬੀਤੀ।

ਪ੍ਰਸ਼ਨ ਬੱਚੇ


ਕਲੇਜਾ ਬਾਂਮ ਲੋ ਪਹਿਲੇ ਸ਼ੁਰੂ ਵੋਹ ਗਾਥ ਕਰਤੇ ਹੈਂ।
ਸੁਣੋ ਗੁਫਤਾਰ ਬਚੋਂ ਕੀ ਜੋ ਦਾਦੀ ਸਾਬ ਕਰਤੇ ਹੈਂ।
ਵੇਖੋ ਮਾਤ ਜੀ ਪਿਤਾ ਦਸਮੇਸ਼ ਪਿਆਰੇ,
ਸਾਨੂੰ ਕਿਸਤਰਾਂ ਛਡ ਛਡਾ ਗਏ ਨੇ।
ਛਡ ਏਸ ਉਜਾੜ ਵਿਚ ਕੱਲਿਆਂ ਨੂੰ,
ਪਤਾ ਦਸਿਆ ਨਹੀਂ ਕੇਹੜੇ ਦਾ ਗਏ ਨੇ।
ਸਾਡੇ ਵੀਰ ਵੀ ਅੱਜ ਵਹੀਰ ਪਾਕੇ,
ਲਸ਼ਕਰ ਵਖਰੇ ਕਿਤੇ ਭਜਾ ਗਏ ਨੇ।
ਭਲਾ ਹੋਰ ਦੀ ਗਲ ਤਾਂ ਰਹੀ ਕਿਧਰੇ,
ਪਿਆਰੀ 'ਮਾਤ ਜੀ' ਕਿਵੇਂ ਭਲਾ ਗਏ ਨੇ।
ਕੀਕੂੰ ਏਸ ਉਜਾੜ ਵਿਚ ਏਸ ਵੇਲੇ,
ਛਡ ਗਏ ਨੇ ਅਸਾਂ ਅੰਞਾਨਿਆਂ ਨੂੰ।