ਪੰਨਾ:ਤੱਤੀਆਂ ਬਰਫ਼ਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੩ )

ਚਾਲੀ ਮੁਕਤੇ

ਕਿਲੇ ਵਿਚ ਜਾਂ ਗੁਰੂ ਜੀ ਘੇਰ ਘਤੇ,
ਚਾਲੀ ਸਿਖ ਡਾਢਾ ਸਿਦਕ ਹਾਰ ਬੈਠੇ।
ਐਸਾ, ਹੌਸਲਾ ਹਾਰਕੇ ਫਿਸਕ ਹੋਏ,
ਕੀਤੀ ਕੱਤਰੀ ਤੇ ਖਾਕ ਡਾਰ ਬੈਠੇ।
ਨਾ ਤੂੰ ਗੁਰੂ ਸਾਡਾ ਨਾਂ ਹਾਂ ਸਿਖ ਤੇਰੇ,
ਮਨੋਂ ਗੁਰੂ ਦਾ ਛਡ ਪਿਆਰ ਬੈਠੇ।
ਨਿਰਾ ਆਖਿਆ ਨਾਂ ਲਿਖਕੇ ਦੇ ਦਿੱਤਾ,
ਲੰਘ ਆਖਰੀ ਹਦ ਤੋਂ ਪਾਰ ਬੈਠੇ।
ਐਸੇ ਗੁਰੂ ਨਾਲੋਂ ਐਸੇ ਸਮੇਂ ਅੰਦਰ,
ਵਿਚ ਜੰਗ ਦੇ ਸਾਥ ਛੁਡਾਨ ਵਾਲਾ।
'ਕਿਰਤੀ' ਬੁਰਾ ਏਹ ਭੁਖ ਦਾ ਦੁਖ ਬਣਿਆ,
ਜੇਹੜਾ ਦੁਖਨਹੀਂ ਜੋ ਜਰਿਆ ਜਾਨ ਵਾਲਾ।
ਖੁਸ਼ੀ ਨਾਲ ਜਾਂ ਘਰਾਂ ਦੇ ਵਿਚ ਪੁਜੇ,
ਮਨੋਂ ਆਪਣੇ ਜਾਨ ਬਚਾ ਆਏ।
ਸੁਣਿਆਂ ਨਾਰੀਆਂ ਗੁਰੂ ਨੂੰ ਪਿਠ ਦੇਕੇ,
ਸਾਡੇ ਮਰਦ ਨੇ ਸਾਕ ਮੁਕਾ ਆਏ।
ਮਾਵਾਂ ਰੋਨ ਆਖਣ ਬੱਚਾ ਦਾਗ ਲਾਇਆ,
ਭੈਣਾਂ ਕੈਹਣ ਕਿਉਂ ਜ਼ੁਲਮ ਕਮਾ ਆਏ।
ਅਸੀਂ ਜਾਂਦੀਆਂ ਹਾਂ ਤੁਸੀਂ ਘਰੀਂ ਵਸੋ,
ਜੇਕਰ ਮਰਦ ਦਾ ਫਰਜ਼ ਭੁਲਾ ਆਏ।
ਮੁਸ਼ਕਲ ਝਾਗ ਆਏ ਘਰੀਂ ਆਨ ਪੁਜੇ,
ਕੇਹੜਾ ਜ਼ੋਰ ਸੀ ਪਿਛ੍ਹਾਂ ਪਰਤਾਨ ਵਾਲਾ।
'ਕਿਰਤੀ' ਸੂਰਮੇ ਨੂੰ ਬੋਲੀ ਵਾਂਗ ਗੋਲੀ,
ਬੋਲੀ ਸਹੇ ਨਾ ਮਰਦ ਸਦਾਨ ਵਾਲਾ।