ਪੰਨਾ:ਤੱਤੀਆਂ ਬਰਫ਼ਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੪ )

ਪਿਛ੍ਹਾਂ ਪਰਤ ਜਾਂ ਵੜੇ ਮੈਦਾਨ ਅੰਦਰ,
ਮਾਰੇ ਸੂਰਮੇ ਕਈ ਹਜ਼ਾਰ ਓਹਨਾਂ।
ਭੁਲਾ ਜਾਨੀਏਂ ਨਾ ਜੇਹੜਾ ਪਰਤ ਆਵੇ,
ਏਸੇ ਗਲ ਨੂੰ ਲਿਆ ਵਿਚਾਰ ਓਹਨਾਂ।
ਲੜਦੇ ਲੜਦਿਆਂ ਆਪ ਸ਼ਹੀਦ ਹੋ ਗਏ,
ਲਿਆ ਜਨਮ ਮਨੁਖ ਸਵਾਰ ਓਹਨਾਂ।
ਟੁਟ ਗਈ ਸੀ ‘ਭੁਖ’ ਦੇ ਦੁਖ ਹਥੋਂ,
ਗੰਢੀ ਨਾਲ ਤਲਵਾਰ, ਦੀ ਧਾਰ ਓਹਨਾਂ।
ਲਗੀ ਖਿਚ ਦਸਮੇਸ਼ ਨੂੰ ਉਸ ਵੇਲੇ,
ਉਠ ਦੌੜਿਆ ਬਿਰਦ ਦੀ ਬਾਣ ਵਾਲਾ।
'ਕਿਰਤੀ' ਆਪ ਰੂਠੇ ਭੁਲੇ ਬਚਿਆਂ ਨੂੰ,
ਭੂਲਾਂ ਬਖਸ਼ ਕੇ ਗੋਦ ਬਠਾਨ ਵਾਲਾ।


ਹਥੀਂ ਆਪਣੀ ਆਪ ਰੁਮਾਲ ਲੈ ਕੇ,
ਮੁਖ ਪੂੰਝ ਕੇ ਗਲੇ ਲਗਾਂਵਦੇ ਨੇ।
ਨਾਲੋ ਨਾਲ ਹੀ ਦਈ ਖਿਤਾਬ ਜਾਂਦੇ,
ਮਾਨੇਂ ਜੜਾਂ ਪਤਾਲ ਚ ਲਾਂਵਦੇ ਨੇ।
'ਕਾਗਜ਼' ਪਾੜ ਵਖਾਲ ਨਿਹਾਲ ਕਰਕੇ,
ਏਹ ਭੀ ਆਖਰੀ ਮੰਗ ਪੁਜਾਂਵਦੇ ਨੇ।
ਜੇਹੜੇ ਪੁਤਰਾਂ ਤੋਂ ਨਹੀਂ ਸਨ ਨੈਣ ਡੁਲੇ,
ਓਹ ਭੀ ਹੰਝੂਆਂ ਹਾਰ ਪੁਰਾਂਵਦੇ ਨੇ।
ਏਸ ਤਰਾਂ ਦਾ ਗੁਰੂ ਬਖਸ਼ਿੰਦ ਹੋਵੇ,
ਦਸੇ ਕੋਈ ਮਸਾਲ ਜਹਾਨ ਵਾਲਾ।
'ਕਿਰਤੀ' ਫਰਸ਼ ਤੋਂ ਅਰਸ਼ ਪੁਚਾ ਦੇਵੇ,
ਨਾਮ ਮੁਕਤਿਆਂ ਵਿਚ ਲੱਖਾਨ ਵਾਲਾ।