ਪੰਨਾ:ਤੱਤੀਆਂ ਬਰਫ਼ਾਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(ਪ੪)

ਖਾਤਰ ਅਸਾਂ ਨਸ਼ਕਰਿਆਂ ਪਾਪੀਆਂ ਦੇ,
ਬਾਂਕੇ ਲਾਡਲੇ ਸਿੰਘ ਕੁਹਾਨ ਵਾਲਾ।
ਨੰਗੇ ਪੈਰ ਫਿਰ ਡੋਹਲਕੇ ਰਤ ਸ਼ਾਹੀ,
ਵਤਨ ਪ੍ਰੇਮ ਦੇ ਪੁਰਨੇ ਪਾਨ ਵਾਲਾ।
ਗਿਨੇ ਓਸ ਦੇ ਨਹੀਂ ਉਪਕਾਰ ਜਾਂਦੇ,
ਉਹਦੇ ਗੁਣਾਂ ਦੀ ਕਿਵੇਂ ਵਡਿਆਈ ਹੋਵੇ।
'ਕਿਰਤੀ' ਗੁਰੂ ਦਸਮੇਸ਼ ਨਰੇਸ਼ ਅਗੇ,
ਇਕੋ ਗਲ ਹੈ ਧੌਣ ਝੁਕਾਈ ਹੋਵੇ।

(ਪੁਕਾਰ ਕਲਗੀਧਰ ਦੇ ਦਰਬਾਰ)


ਜੇਕਰ ਤਾਂ ਸੋਏ ਜਗਾਵਨ ਨੂੰ ਉਚੀ ਰਣਜੀਤ ਵਜਾਇਆ ਸੀ।
ਜੇਕਰ ਤਾਂ ਰੋਏ ਹਸਾਵਣ ਨੂੰ ਧੀਰਜ ਦੇ ਕੋਲ ਬਠਾਇਆ ਸੀ।
ਜੇਕਰ ਤਾਂ ਮੋਏ ਜਵਾਵਣ ਨੂੰ, ਅੰਮ੍ਰਤ ਦੀ ਦਾਤ ਲਿਆਇਆ ਸੀ।
ਜੇਕਰ ਤਾਂ ਦੋਦੇ ਮਲਾਵਣ ਨੂੰ, ਖਾਲਸ ਏਹ ਪੰਥ ਸਜਾਇਆ ਸੀ।
ਓਸੇ ਹਿਤ ਮੁੜ ਇਕ ਵਾਰੀ ਚਾ ਤਾਜ਼ਾ ਕਰ ਯਾਦ ਪੁਰਾਣੀ ਨੂੰ।
'ਕਿਰਤੀ' ਸਮਝਾ ਸੁਲਝਾ ਆਕੇ, ਉਲਝੀ ਹੋਈ ਕੌਮੀ ਤਾਣੀ ਨੂੰ।

ਸਚਖੰਡ ਸ੍ਰੀ ਹਜੂਰ ਸਾਹਿਬ (ਨਦੇੜ)


ਵਾਹਿਗੁਰੂ ਜੀ ਬੜੀ ਕਿਰਪਾ ਕਰਨ ਤਾਂ ਕਿਸੇ ਮਨੁੱਖ ਨੂੰ ਸ੍ਰੀ ਸਚਖੰਡ ਵਲ ਤੁਰਨ ਦੀ
ਪਰੇਰਨਾ ਹੋਵੇ। ਭਾਵੇਂ ਗਡੀਆਂ ਤੇ ਬਸਾਂ ਵਾਲਾ ਪਰਬੰਧ ਵੀ ਹੈ, ਪਰ ਫੇਰ ਵੀ ਸਚਮੁਚ ਹੀ ਸਚਖੰਡ
ਬੜੀ ਦੂਰ ਹੈ। ਏਨ੍ਹਾਂ ਦੂਰ ਹੈ ਜੋ ਕਈ ਸਜਨ ਜਿਨ੍ਹਾਂ ਪਾਸ ਮਾਇਆ ਵੀ ਹੈ, ਸਿਹਤ ਵੀ ਹੈ, ਸਮਾਂ
ਵੀ ਹੈ, ਪਰ ਅਜ ਤਕ ਸਚਖੰਡ ਪੁਜ ਨਹੀਂ ਸਕੇ। ਏਸਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ
ਮਹਾਰਾਜ ਦੀ ਬਖਸ਼ਸ਼ ਦੀ ਲੋੜ ਹੈ। ਚਲੋ ਸਚਖੰਡ ਵਲ ਦਰਸ਼ਨ ਕਰੀਏ, ਪਰ ਬੜਾ ਮੁਸ਼ਕਲ ਹੈ।
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸੁ।
ਕਿਉਂਕਿ (ਸਚ ਖੰਡਿ ਵਸੈਨਿਰੰਕਾਰ॥ ਕਰਿ ਕਰਿ ਵੇਖੈ ਨਦਰਿ ਨਿਹਾਲੀ।।)