ਪੰਨਾ:ਤੱਤੀਆਂ ਬਰਫ਼ਾਂ.pdf/77

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੭੨)

ਵੇਖਿਆ ਜਾਂ ਰੇਲ ਨੂੰ ਜੈਕਾਰਾ ਛਡਿਆ।
ਗਡੀ ਆਈ ਗਡੀ ਆਈ ਪੰਜੇ ਸਾਹਿਬ ਨੂੰ।
ਬੈਠ ਗਏ ਬਪਾਰੀ ਅਗੇ ਲੈਣ ਲਾਭ ਨੂੰ।
ਸਿਰਾਂ ਵਾਲਾ ਮੁਲ ਤਲੀ ਉਤੇ ਕਢਿਆ।
ਵੇਖਿਆਂ ਜਾਂ ਰੇਲ ਨੂੰ ਜੈਕਾਰਾ ਛਡਿਆ।
ਗਡੀ ਆਈ ਗਡੀ ਆਈ ਧੂੰਵਾਂ ਧੁਮਿਆਂ।
ਵੀਰਾਂ ਵਾਲੇ ਰਾਹਾਂ ਤਾਂਈ ਵੀਰਾਂ ਚੰਮਿਆ।
ਕੈਦੀਆਂ ਦਾ ਜਥਾ ਆਵੇ ਗਡੀ ਚੜਿਆ।
ਵੇਖਿਆ ਜਾਂ ਰੇਲ ਨੂੰ ਜੈਕਾਰਾ ਛਡਿਆ।
ਗਡੀ ਆਈ ਗਡੀ ਆਈ ਅਟਕ ਜਾਨ ਨੂੰ।
ਵੀਰਾਂ ਦੇ ਵਿਛੋੜੇ ਵੀਰਾਂ ਨਾਲੋਂ ਪਾਨ ਨੂੰ।
ਕਰਮ ਸਿੰਘ, ਸਿੰਘ ਪਰਤਪ ਵਢਿਆ।
ਵੇਖਿਆ ਜਾਂ ਰੇਲ ਨੂੰ ਜੈਕਾਰਾ ਛਡਿਆ।

ਵਾਕ ਕਵੀ- (ਹੈਰਾਨੀ)


ਪੜ੍ਹਦੇ ਸੀ ਇਤਿਹਾਸ ਲੋਕ ਇਤਰਾਜ਼ ਉਠਾਂਦੇ।
ਸਿੰਘ ਹਾਥੀਆਂ ਨਾਲ ਕਿਵੇਂ ਸਨ ਜੰਗ ਮਚਾਂਦੇ।
ਖੂਨੀ ਹਾਥੀ ਵੇਖ ਕਿਵੇਂ ਨਹੀਂ ਸਨ ਘਬਰਾਂਦੇ।
'ਕਿਰਤੀ' ਵਿਰਲੇ ਲੋਕ ਕਦੇ ਸਚੀ ਬੀ ਆਂਹਦੇ।
ਵੇਖੋ ਖਾਲਸ ਕੌਮ ਫੇਰ ਇਤਿਹਾਸ ਦੁਹਰਾਇਆ।
ਅਗੇ ਤੋਂ ਭੀ ਫਰਕ ਜਾਪਦਾ ਹੋਗ ਸਵਾਇਆ।
ਹਾਥੀ ਕਈ ਹਜ਼ਾਰ ਜ਼ੋਰ ਵਿਚ ਇੰਜਨ ਆਇਆ।
ਪਲਕ ਨਾ ਠੈਹਰੇ ਇਕ ਅਫਸਰਾਂ ਹੁਕਮ ਸੁਨਾਇਆ।
ਹੋਕੇ ਕਿਵੇਂ ਦਲੇਰ ਖਾਲਸੇ ਹੈ ਅਟਕਾਇਆ।
'ਕਿਰਤੀ' ਕੁਲ ਜਹਾਨ ਨੂੰ ਹੈਰਾਨ ਕਰਾਇਆ।