ਪੰਨਾ:ਤੱਤੀਆਂ ਬਰਫ਼ਾਂ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੧)

ਅੰਗਾਂ ਦੀ ਵਰਤੋਂ

ਜੀਭ:- ਸਭ ਤੋਂ ਭੈੜੀ ਜੀਭ ਬਣੀ, ਜੋ ਫਸਦੀ ਵਿਚ ਸਵਾਦਾਂ।
ਬੋਲ ਕਬੋਲ ਬੋਲਦੀ ਐਸੇ, ਕਰਦੀ ਬਾਦ ਵਬਾਦਾਂ।
ਪਰ ਇਕ ਗੱਲ ਚੰਗੀ ਭੀ ਦਿਸੇ, ਵੇਖ ਨਹੀਂ ਕੁਝ ਸਕੇ,
'ਕ੍ਰਿਤੀ' ਤਿਚ੍ਰ ਨਾ ਫਸਦਾ ਬੰਦਾ, ਜਦ ਤਕ ਨਹੀਂ ਕੁਝ ਖਾਂਦਾ।

ਨੱਕ:- ਭੈੜਾ ਨੱਕ ਸਮਝੀਏ ਇਸ ਤੋਂ ਦੂਰੋਂ ਖੁਸ਼ਬੂ ਲੈਂਦਾ।
ਛੇਤੀ ਅਸਰ ਪੁਚਾਂਦਾ ਮਨ ਤੇ ਮੁਖੋਂ ਕੁਝ ਨਹੀਂ ਕਹਿੰਦਾ।
ਪਰ ਇਕ ਸਿਫਤ ਏਸਦੇ ਅੰਦਰ ਬਹੁਤੀ ਦੂਰ ਨਾਂ ਜਾਵੇ।
'ਕਿਰਤੀ'ਆਪ ਨਾ ਫਸਦਾ ਮੂਲੋਂ ਮੁਰਗਾਈ ਸਮ ਰਹਿੰਦਾ।

ਕੰਨ- ਏਦੂੰ ਭੈੜੇ ਕੰਨ ਸਮਝੀਏ ਦੂਰ ਦੂਰ ਤਕ ਜਾਂਦੇ।
ਨਿੰਦਾ, ਚੁਗਲੀ, ਗੀਤ ਕਵੱਲੇ ਮਨ ਨੂੰ ਝਟ ਪੁਚਾਂਦੇ।
ਐਪਰ ਫਿਰ ਭੀ ਸਿਫ਼ਤ ਏਹਨਾਂ 'ਚਿ ਕਿਧਰੇ ਭੁਲ ਭੁਲੇਖੇ,
'ਕਿਰਤੀ' ਨਾਮ ਹਰੀ ਦਾ ਵੀ ਚਾ ਮਨ ਦੇ ਤਾਈਂ ਸੁਣਾਂਦੇ।

ਅੱਖਾਂ:- ਸਭ ਤੋਂ ਭੈੜੇ ਨੇਤਰ ਜਿਹੜੇ ਬਹੁਤੇ ਪਾਣ ਪੁਵਾੜੇ।
ਦੂਰੋਂ ਦੂਰ ਖਲੋ ਕੇ ਮਨ ਤੇ ਮਾਰਨ ਤੇਜ ਕੁਹਾੜੇ।
'ਸਰਦਾਸ' ਜਹੇ ਰੋ ਰੋ ਹਾਰੇ, ਹਥ ਇਹਨਾਂ ਜਾਂ ਲਾਏ,
'ਕਿਰਤੀ' ਬੜੇ ਸਿਆਣੇ ਆਖਣ ਇਹ ਨਾ ਜਾਂਦੇ ਤਾੜੇ।

ਨੇਤ੍ਰ:- ਵੇਖਣ ਕਿਤੇ ਮਠਿਆਈਆਂ ਸੰਦ੍ਰ, ਜੀਭ ਤਾਈਂ ਲਲਚਾਂਦੇ।
ਵੇਖਣ ਫੁਲ ਸੁੰਦਰਤਾ ਭਰਿਆ, ਨਕ ਨੂੰ ਅਗਾਂਹ ਕਰਾਂਦੇ।
ਵੇਖਣ ਕਿਤੇ ਹੁਸਨ ਗਾਂਵਦੀ, ਕੰਨਾਂ ਤਾਈਂ ਫਸਾਵਨ,
'ਕਿਰਤੀ' ਵੇਖਣ ਹੁਸਨ ਕਿਸੇ ਦਾ, ਆਪੇ ਹੀ ਮਰ ਜਾਂਦੇ।