(11)
(ਦਰੋਪਤੀ ਨੇ ਗੁਸੇ ਵਿਚ ਆ ਕੇ ਦੂਤ ਨੂੰ ਇਉਂ ਜਵਾਬ ਦਿਤਾ)
ਕਬਿੱਤ–
ਦੂਤ ਦੀ ਇਹ ਗਲ ਸੁਣ ਭੱਖੀ ਜਾਂ ਦਰੋਪਤੀ ਮੇਰੇ ਵਲ ਕਰ ਤੂੰ ਧਿਆਨ ਕਮਜ਼ਾਤ ਓਏ। ਕਰ ਲੈ ਜ਼ਬਾਨ ਬੰਦ ਤੂੰ ਹਿਤਆਰਿਆ ਉਏ ਮਾਰ ਕੇ ਚਪੇੜ ਤੇਰੀ ਕਰਾਂ ਦਿਨੋਂ ਰਾਤ ਉਏ। ਪਤਾ ਨਹੀਂ ਤੈਨੂੰ ਅੱਖਾਂ ਕਿਸ ਨੂੰ ਵਿਖਾਵੇਂ ਪਿਆ ਪੰਜ ਪੱਤ ਮੇਰੇ ਜਿਹੜੇ ਹੈਨ ਜ਼ਹਿਰੀ ਜ਼ਾਤ ਉਏ। ਕੀਹਦੇ ਆਖੇ ਲਗ ਕੇ ਤੂੰ, ਰੱਬ ਹੀ ਵਿਸਾਰ ਬੈਠੋਂ ਪੀੜ ਕੇ ਕਬੀਲਾ ਤੇਰਾ ਕਰੂੰ ਕੋਹਲੂ ਘਾਤ ਉਏ। ਕਿਨੇ ਨਾ ਛੁਡਾਉਣਾ ਜਦੋਂ ਸਿਰ ਤੇਰੇ ਬਣੀ ਆਕੇ, ਭੁਲ ਕੇ ਤੂੰ ਪੈਂਦਾ ਆਪੇ ਵਿਚ ਡੂੰਘੇ ਖਾਤ ਉਏ। 'ਦੁਖੀਆ' ਇਹ ਠੀਕ ਹੈਗੀ ਮਿਸਲ ਮਸ਼ਹੂਰ ਸਾਰੇ ਲਾਤੋ ਕੇ ਹੀ ਭੂਤ ਨਾਲ ਮੰਨਦੇ ਨਾ ਬਾਤ ਉਏ॥
[ਦੂਤ ਨੇ ਦੁਰਯੋਧਨ ਨੂੰ ਕਹਿਣਾ ਕਿ ਦਰੋਪਤੀ ਨੇ ਸਭਾ ਵਿਚ ਆਉਣ ਤੋਂ ਨਾਂਹ ਕਰ ਦਿਤੀ]
ਕੋਰੜਾ ਛੰਦ–
ਜਦੋਂ ਨਾ ਦਰੋਪਤੀ ਨੇ ਮੰਨੀ ਗੱਲ ਉਏ। ਸਭਾ ਵਲ ਦੌੜਿਆ ਨਾ ਲਾਇਆ ਪਲ ਉਏ। ਜ਼ਾਰੋ ਜ਼ਾਰ ਰੋਇਆ ਵਿਚ ਦਰਬਾਰ ਦੇ। ਦਸਦਾ ਉਹ ਹਾਲ ਪਾਂਡਵਾਂ ਦੀ ਨਾਰ ਦੇ। ਰਾਜਿਆਂ ਦਾ ਡਰ ਦਿਲ ਚੋਂ ਭੁਲਾਂਵਦੀ। ਅੱਖਾਂ ਕੱਢ ਲਾਲ ਮੈਨੂੰ ਸੀ ਡਰਾਂਵਦੀ। ਸਭਾ ਵਿਚ ਆਉਣੋਂ ਕਰੇ ਇਨਕਾਰ ਜੀ। ਆਖ ਆਖ ਉਹਨੂੰ ਹੋ ਗਿਆ ਲਾਚਾਰ ਜੀ। ਕਹਿੰਦੀ ਕੰਮ ਨਾਰੀ ਦਾ ਕੀ ਸਭਾ ਵਿਚ ਜੀ। ਬਾਰ ਬਾਰ ਮੈਨੂੰ ਨਾਹੀਂ ਕਰੋ ਜ਼ਿਚ ਜੀ। ਮੂਲ ਨਾਹੀਂ ਸੋਹਰਿਆਂ ਦੇ ਸਾਹਵੇਂ ਆਂਵਦੀ। ਭੀਸ਼ਮ ਪਿਤਾਮੇ ਤੋਂ ਸ਼ਰਮ ਖਾਂਵਦੀ। ਆਖਰ ਜਵਾਬ ਮੈਨੂੰ ਦਿੱਤਾ ਤੋੜਕੇ, ਮੇਰੇ ਵਲੋਂ ਬੈਠੀ ਪਰੇ ਮੁਖ ਮੋੜਕੇ। ਅਗੇ ਹੋ ਕੇ ਜਦੋਂ ਉਹਦੀ ਬਾਂਹ ਫੜਦਾ। ਦੂਣਾ ਚੌਣਾ ਉਸਨੂੰ ਸੀ ਰੋਹ ਚੜ੍ਹਦਾ। ਅਗੇ ਹੋਕੇ ਜਦੋਂ ਲਵਾਂ ਉਹਨੂੰ ਘਰ ਓਏ। ਮਾਰਦੀ ਉਹ ਮੈਨੂੰ ਕੱਸਕੇ ਚਪੇੜ ਉਏ। ਸ਼ੇਰਨੀ ਦੇ ਵਾਂਗ ਉਹ ਦਲੇਰ ਜਾਪਦੀ। ਹੁੰਦੀ ਨਾ ਉਹ ਜ਼ਬਰੋ ਸੀ ਜ਼ੇਰ ਜਾਪਦੀ। ਰਾਜੇ ਦਾ ਨਾ