ਸਮੱਗਰੀ 'ਤੇ ਜਾਓ

ਪੰਨਾ:ਦਰੋਪਤੀ ਦੀ ਪੁਕਾਰ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

(10)

ਏ ਉਹਨੂੰ ਯਾਦ ਤਾਂ ਰਿਹਾ ਖੁਦਾ ਨਾਹੀਂ। ਬੈਠੇ ਵਿਚ ਦਰਬਾਰ ਦੇ ਪੰਜ ਪਾਂਡੋਂ ਖੌਫ ਉਹਨਾਂ ਦਾ ਦਿਲੋਂ ਭੁਲਾ ਦਿੱਤਾ। ਭਾਵੇਂ ਹੋਏ ਗੁਲਾਮ ਦਰਯੋਧਨੇ ਦੇ ਧਰਮ ਆਪਣਾ ਨਹੀਂ ਗੁਵਾ ਦਿਤਾ। ਭੀਮ ਸੈਨ ਯੋਧੇ ਤੈਨੂੰ ਰੋਕਿਆ ਨਾ, ਕੀ ਸਿਰ ਉਹਦੇ ਜਾਦੂ ਪਾ ਦਿੱਤਾ। ਅਰਜਨ ਆਖਦੇ ਤੀਰ ਅੰਦਾਜ਼ ਵਡਾ ਕਿਉਂ ਉਸ ਨੇ ਆਪਾ ਛੁਪਾ ਦਿਤਾ। ਧਰਮ ਪੁਤ ਨੇ ਧਰਮ ਦਾ ਵੇਖਿਆ ਕੀ ਵਿਚ ਖਾਕ ਦੇ ਧਰਮ ਮਿਲਾ ਦਿਤਾ। ਕੁਝ ਸੋਚਿਆ ਨਾ ਕੁਝ ਸਮਝਿਆ ਨਾ ਪੈਰ ਅੱਗ ਦੇ ਵਿਚ ਟਿਕਾ ਦਿੱਤਾ। ਅਸੀਂ ਜਿੰਨ੍ਹਾਂ ਨੂੰ ਪਏ ਮਖੌਲ ਕਰਦੇ ਅਜ ਸਾਡੇ ਤੇ ਉਹ ਹੋ ਗਏ। ਜਿਹੜੇ ਨੀਵੀਆਂ ਪਾਕੇ ਲੰਘਦੇ ਸੀ, ਉਹ ਆਕੜਾ ਦੇ ਹਕਦਾਰ ਹੋ ਗਏ। ਮੂੰਹ ਅਸਾਂ ਤੋਂ ਸਮੇਂ ਨੇ ਫੇਰਿਆ ਈ ਅਸੀਂ ਕਮੀਂ ਤੇ ਉਹ ਸਰਦਾਰ ਹੋ ਗਏ। ਅਜ ਕੌਡੀਆਂ ਦਾ ਮੂਲ ਪਏ ਲੱਖਾਂ ਹੀਰੇ ਲਾਲ ਜਵਾਹਰ ਖਵਾਰ ਹੋ ਗਏ॥

ਦੂਤ ਨੇ ਕਿਹਾ, ਐ ਦਰੋਪਤੀ! ਮੈਂ ਤੇਰੀਆਂ ਤਕਰੀਰਾਂ ਸੁਣਨ ਨਹੀਂ ਆਇਆ

ਕਬਿੱਤ—ਦੂਤ ਫਿਰ ਕਹਿਣ ਲੱਗਾ ਗੁਸੇ ਨਾ ਦਰੋਪਤੀ ਨੂੰ ਮੈਨੂੰ ਨਾਹੀਂ ਤੇਰਿਆਂ ਬਹਾਨਿਆਂ ਦੀ ਲੋੜ ਨੀ। ਤੇਰੀਆਂ ਦਲੀਲਾਂ ਏਥੇ ਚਲਣ ਨਾ ਮੂਲ ਦੇਵਾਂ, ਅਕਾਸ਼ ਤੇ ਜ਼ਮੀਨ ਦੀਆਂ ਗੱਲਾਂ ਨਾਹੀਂ ਜੋੜ ਨੀ। ਤੈਨੂੰ ਮੈਂ ਜ਼ਰੂਰ ਨਾਲ ਆਪਣੇ ਲੈ ਜਾਵਣਾ ਮੇਰੇ ਵਲੋਂ ਕਾਹਨੂੰ ਰਹੀ ਮੁਖ ਤੂੰ ਮਰੋੜ ਨੀ। ਰਾਜੇ ਦਰਯੋਧਨ ਨੇ ਸਭ 'ਚ ਬੁਲਾਯਾ ਤੈਨੂੰ; ਅੱਖੀਆਂ ਦੇ ਨਾਲ ਐਵੇਂ ਤਾਰੇ ਨਾ ਤਰੋੜ ਨੀ। ਚਲ ਤੂੰ ਸ਼ਤਾਬੀ ਮੇਰੇ ਨਾਲ ਤੂੰ ਦਰੋਪਤੀ ਪੰਜਾਂ ਪਾਂਡਵਾਂ ਨੇ ਹੈ ਕਰਾਇਆ ਝੁਗਾ ਚੌੜ ਨੀ। ਤੈਨੂੰ ਜਾਣਾ ਪੈਣਾ ਹੈ ਰਾਜ ਦਰਬਾਰ ਵਿਚ 'ਦੁਖੀਆ' ਤੈਂ ਕਹਿੰਦਾ ਅੜੀ ਨਾਰੀਆਂ ਦੀ ਛੋੜ ਨੀ॥