ਪੰਨਾ:ਦਲੇਰ ਕੌਰ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਕਾਂਡ ੩

ਹੈ ਤਾਂ ਜੰਗਲ ਪਰ ਵਸਤੀ ਨਾਲੋਂ ਵਧ ਰੌਣਕ, ਵਸਤੀ ਨਾਲੋਂ ਵਧ ਖ਼ੁਸ਼ੀਆਂ ਤੇ ਵਸਤੀ ਨਾਲੋਂ ਵਧ ਪ੍ਰਸੰਨ-ਚਿਤ ਆਦਮੀਆਂ ਨਾਲ ਸ਼ੋਭਨੀਕ ਹੋਣ ਕਰਕੇ ਏਹ ਜੰਗਲ ਆਪਣੇ ਆਪ ਨੂੰ ਜੰਗਲ ਅਖਵਾਉਣਾ ਪਸੰਦ ਨਹੀਂ ਕਰਦਾ ਤੇ ਸਚ ਮੁਚ ਇਸਨੂੰ ਜੰਗਲ ਆਖਣਾ ਯੋਗ ਨਹੀਂ ਜਦ ਕਿ ਲਗ ਭਗ ਦੋ ਕੁ ਸੌ ਪ੍ਰਸੰਨ ਚਿਤ, ਟਹਿਕੇ ਹੋਏ ਚੇਹਰਿਆਂ ਵਾਲੇ, ਪਵਿਤ੍ਰ-ਆਤਮਾ, ਪਰਉਪਕਾਰੀ, ਸਤਿਗੁਰੂ ਦੇ ਦੂਲੇ ਲਾਲ ਤੇ ਭਾਰਤ ਦੇ ਪਿਆਰੇ ਏਸ ਵੇਲੇ ਏਥੇ ਬਿਰਾਜ ਰਹੇ ਹਨ। ਏਹ ਜੰਗਲ ਜੰਗਲ ਬਣਨਾ ਪਸੰਦ ਕਿਉਂ ਕਰੇ, ਜਦ ਕਿ ਇਸਨੂੰ ਅਜੇਹੇ ਬਹਾਦਰ ਸੂਰਬੀਰਾਂ ਦੇ ਪਵਿੱੱਤ੍ਰ ਚਰਨਾਂ ਨਾਲ ਪਵਿੱਤ੍ਰ ਹੋਣ ਦਾ ਮਾਣ ਪ੍ਰਾਪਤ ਹੋ ਰਿਹਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਯਾ ਹੋਯਾ ਹੈ, ਦੀਵਾਨ ਸਜ ਰਿਹਾ ਹੈ, ਸ਼ਬਦ ਕੀਰਤਨ ਹੋ ਰਿਹਾ ਹੈ, ਹੈਂਂ ਔਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੌਣ ਬੈਠਾ ਹੈ! ਕਿਤੇ ਸਾਡੀਆਂ ਅੱਖਾਂ ਤਾਂ ਧੋਖਾ ਨਹੀਂ ਖਾ ਰਹੀਆਂ? ਏਹ ਤਾਂ ਸਾਡੇ ਉਪਨਿਆਸ ਦੇ ਬੀਰ ਬਹਾਦਰ ਸਿੰਘ ਜੀ ਜਾਪਦੇ ਹਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਅਸੀਂ ਭਾਈ ਜੀ ਨੂੰ ਸ਼ਰਕ ਪੁਰ ਵਿਚ ਓਸ ਵੇਲੇ ਛਡਿਆ ਸੀ ਜਦ ਕਿ ਆਪਦੇ ਸਾਰੇ ਸਰੀਰ ਤੇ ਤੇਲ ਨਾਲ ਤਰ ਕੀਤੀ ਹੋਈ ਰੂੰ ਲਪੇਟੀ ਹੋਈ ਸੀ, ਅਰ ਜੱਲਾਦ ਬਲਦੀ ਅੱਗ ਦਾ ਪੂਲਾ ਲੈਕੇ ਆਪ ਵਲ ਵਧਿਆ ਸੀ, ਤਾਂ ਕੀ ਏਹ ਮੌਤ,