ਪੰਨਾ:ਦਲੇਰ ਕੌਰ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੁਰਕਾਂ

ਨਹੀਂ ਆਇਆ ਸੀ ਅਤੇ ਜਿਸਨੂੰ ਅਸੀ "ਸ੍ਵੈ ਰੱਖਯਾ" ਆਖਦੇ ਹਾਂ, ਮੈਂ ਸੋਚਿਆ "ਮਨਾਂ! ਤੂੰ ਨਿਰਾ ਮੁਰਦਾ ਹੀ ਹੈਂ, ਕਛ ਤਾਂ ਕਰ ਵਿਖਾ, ਗੁਰੂ ਗੋਬਿੰਦ ਸਿੰਘ ਜੀ ਦੇ ਪੁਤ੍ਰਾਂ ਨੇ ਆਖਦੇ ਹਨ ਕਿ ਲੱਖਾਂ ਤੁਰਕਾਂ ਦੇ ਸਾਮ੍ਹਣੇ ਜੰਗ ਕੀਤਾ ਸੀ, ਤੂੰ ਵੀ ਕਰ ਕੁਛ ਹਿੰਮਤ!" ਏਹ ਖਿਆਲ ਆਉਣ ਦੀ ਢਿੱਲ ਹੀ ਸੀ, ਕਿ ਮੈਂ ਤੁਰਕ ਦੇ ਹੱਥਾਂ ਉਤੋਂ ਸਹੇ ਵਾਂਗ ਟਪੋਸੀਂ ਮਾਰ ਕੇ ਜ਼ਮੀਨ ਤੇ ਆ ਪਿਆ, ਤੁਰਕ ਦੀਆਂ ਅੱਖਾਂ ਲਾਲ ਹੋ ਗਈਆਂ, ਉਸ ਨੇ ਅੱਗੇ ਹੋ ਕੇ ਮੇਰੀ ਛਾਤੀ ਵਿੱਚ ਘਸੁੰਨ ਪੂਰੇ ਜ਼ੋਰ ਨਾਲ ਜੜਿਆ, ਜੋ ਮੈਂ ਨਾਂ ਸਹਾਰ ਕੇ ਚੱਕਰ ਖਾ ਕੇ ਡਿੱਗ ਪਿਆ ਅਤੇ ਦੁਸ਼ਟ ਤੁਰਕ ਮੇਰੀ ਛਾਤੀ ਤੇ ਸਵਾਰ ਹੋ ਬੈਠਾ। ਮੈਂ ਅੱਧਾਕੁ ਬੇਹੋਸ਼ ਲੰਮਾਂ ਪਿਆ ਹੋਇਆ ਸਾਂ। ਦੇਵ ਜਿੱਡੇ ਤੁਰਕ ਦਾ ਪੰਜ ਮਣ ਭਾਰ ਮੇਰੀਆਂ ਹੱਡੀਆਂ ਕੜਕਾ ਰਿਹਾ ਸੀ ਅਤੇ ਮੈਂ ਆਪਣੇ ਬਚਣ ਦੀਆਂ ਕੁੱਲ ਆਸਾਂ ਉਮੈਦਾਂ ਲਾਹ ਕੇ ਭਿਆਨਕ ਮੌਤ ਨੂੰ ਪ੍ਰਤੱਖ ਸਾਹਮਣੇ ਖੜੀ ਦੇਖ ਰਿਹਾ ਸਾਂ ਕਿ ਅਚਾਨਕ ਤੁਰਕ ਦੇ ਸੱਜੇ ਮੋਢੇ ਪਰ ਇੱਕ ਜ਼ੋਰ ਦੀ ਲੱਤ ਵੱਜੀ, ਜਿਸ ਨਾਲ ਓਹ ਬੇਵਸਾ ਹੀ ਉਲਟ ਕੇ ਖੱਬੇ ਪਾਸੇ ਡਿੱਗ ਪਿਆ, ਨਾਲ ਹੀ ਇੱਕ ਕੜਕਵੀਂ ਸੁਰ ਵਿੱਚ ਇਹ ਅਵਾਜ਼ ਆਈ "ਓ ਦੁਸ਼ਟ! ਇੱਕ ਬਾਲਕ ਪਰ ਏਹ ਅੱਤਯਾਚਾਰ?" ਮੇਰੀ ਛਾਤੀ ਤੋਂ ਭਾਰ ਉਤਰਿਆ, ਕੁਝ ਹੋਸ਼ ਫਿਰੀ, ਮੈਂ ਆਪਣੇ ਪ੍ਰਾਣ ਬਚਾਉਣ ਵਾਲੇ ਵਲ ਤਕਿਆ, ਜੋ ਕੁਝ ਮੈਂ ਦੇਖਿਆ, ਓਹ ਓਸ ਸਮੇਂ ਮੇਰੇ ਲਈ ਅਤਿ ਅਚਰਜ ਜਨਕ ਸੀ, ਮੈਨੂੰ ਓਹ ਮੂਰਤ ਨਜ਼ਰ ਆਈ ਜੋ ਮੇਰੀਆਂ ਅੱੱਖਾਂ ਨੇ ਅੱਗੇ ਕਦੇ ਨਹੀਂ ਦੇਖੀ ਸੀ, ਸਿਰ ਉਤੇ ਦੂਹਰੀ