ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਦਸਤਾਰ, ਮੱਥਾ ਚੌੜਾ ਤੇ ਤਿਊੜੀਆਂ ਤੋਂ ਰਹਿਤ, ਅੱਖਾਂ ਮੋਟੀਆਂ ਮੋਟੀਆਂ, ਤੇ ਪਯਾਰੀਆਂ ਪਯਾਰੀਆਂ, ਚੇਹਰਾ ਸੇਉ ਵਾਂਗ ਲਾਲ ਅਤੇ ਤੇਜ-ਮਈ ਚੇਹਰੇ ਪਰ ਕਾਲਾ ਦਾਹੜਾ, ਜਿਸ ਨਾਲ ਚੇਹਰਾ ਦੂਣਾ ਭਾਸਦਾ ਸੀ। ਛਾਤੀ ਚੌੜੀ, ਗਲ ਕੁੜਤਾ, ਤੇੜ ਕਛਹਿਰਾ ਤੇ ਪੈਰ ਨੰਗੇ, ਲੱਕ ਵਿੱਚ ਕਮਰ ਕੱਸਾ, ਖੱਬੇ ਪਾਸੇ ਤਲਵਾਰ ਲਟਕ ਰਹੀ ਸੀ, ਚੇਹਰੇ ਪਰ ਓਹ ਤੇਜ ਕਿ ਦੇਖਣ ਵਾਲਾ ਖਾਹ ਮਖਾਹ ਰੋਅਬ ਵਿੱਚ ਆ ਜਾਵੇ, ਜੀ ਤਾਂ ਕਰੇ ਕਿ ਇਹ ਚੇਹਰਾ ਦੇਖਦਾ ਹੀ ਰਹਾਂ, ਪਰ ਤੇਜ ਸਹਾਰਨ ਦੀ ਮੇਰੇ ਵਿੱਚ ਤਾਂ ਸ਼ਕਤੀ ਨਹੀਂ ਸੀ, ਅੱਧੇ ਪਲ ਵਿੱਚ ਹੀ ਅੱਖਾਂ ਨੀਵੀਆਂ ਹੋ ਗਈਆਂ। ਏਧਰ ਤੁਰਕ ਕੋਈ ਘਟ ਧੂਰਤ ਨਹੀਂ ਸੀ, ਉਸ ਨੇ ਡਿਗਦਿਆਂ ਹੀ ਉਲਟਬਾਜੀ ਲਾਈ ਤੇ ਪੰਜ ਚਾਰ ਕਦਮ ਪਿੱਛੇ ਹਟ ਗਿਆ। ਇੱਕ ਭਾਰੀ ਇੱਟ ਚੁੱਕੀ ਤੇ ਤੱਕ ਕੇ ਨਸ਼ਾਨਾ ਮਾਰਿਆ, ਮੇਰੇ ਸਹਾਇਕ ਦਾ ਧਯਾਨ ਉਸ ਵੇਲੇ ਮੇਰੇ ਵੱਲ ਸੀ, ਭਾਵੇਂ ਇੱਟ ਦਾ ਨਸ਼ਾਨਾ ਠੀਕ ਨਾਂ ਬੈਠਾ, ਪਰ ਸਿਰ ਉੱਤੇ ਇੱਟ ਦਾ ਇੱਕ ਪਾਸਾ ਜੂੜੇ ਦੇ ਉਤੇ ਵੱਜ ਕੇ ਨਿਕਲ ਗਿਆ। ਇਸ ਦੇ ਉੱਤ੍ਰ ਵਿਚ ਮੈਨੂੰ ਪਤਾ ਵੀ ਨਾਂ ਲੱਗਾ ਕਿ ਮੇਰੇ ਸਹਾਈ ਨੇ ਕਿਸ ਵੇਲੇ ਪੈਂਤਰਾ ਬਦਲਿਆ ਤੇ ਕਿਸ ਵੇਲੇ ਤੁਰਕ ਦੇ ਪਾਸ ਜਾ ਪਹੁੰਚਾ, ਪਰ ਹਾਂ ਮੈਂ ਦੋਹਾਂ ਨੂੰ ਪਹਿਲਵਾਨਾਂ ਵਾਂਗ ਲੜਦੇ ਜ਼ਰੂਰ ਦੇਖਿਆ। ਦੁਪਾਸਿ ਘਸੁੰਨ ਚਲ ਰਹੇ ਸਨ, ਮੈਨੂੰ ਏਹ ਦੇਖਕੇ ਬੜਾ ਗੁੱਸਾ ਆ ਰਿਹਾ ਸੀ ਕਿ ਤਰਕ ਦੇ ਪਾਸ ਕੋਈ ਹਥਯਾਰ ਨਹੀਂ ਸੀ ਤੇ ਮੇਰੇ ਪ੍ਰਾਣ-ਦਾਤਾ ਪਾਸ ਤਲਵਾਰ ਸੀ, ਪਰ ਪਤਾ ਨਹੀਂ ਕਿ ਫੇਰ ਵੀ ਕਿਉਂ ਘਸੁੰਨਾਂ