ਪੰਨਾ:ਦਲੇਰ ਕੌਰ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ੴ ਸਤਿਗੁਰ ਪ੍ਰਸਾਦਿ॥

ਦਲੇਰ ਕੌਰ

-ਭਾਗ ਦੂਜਾ-

ਕਾਂਡ ੧

'ਹੈ! ਏਹ ਤਾਂ ਦਲੇਰ ਕੌਰ ਹੈ?' ਇਹ ਲਫਜ਼ ਸਨ ਜੋ ਇਕ ਸਹਿਮੇ ਹੋਏ ਤੁਰਕ ਸਿਪਾਹੀ ਦੇ ਮੂੰਹੋਂ ਇਕ ਅਧਮੋਈ ਇਸਤ੍ਰੀ ਦੀ ਲੋਥ ਵੱਲ ਦੇਖਕੇ ਬਦੋ ਬਦੀ ਨਿਕਲ ਰਹੇ ਸਨ।

ਸੰਧਯਾ ਦਾ ਵੇਲਾ ਹੈ, ਜੰਗਲ ਬੀਆਬਾਨ ਹੈ, ਹਨੇਰੇ ਦਾ ਇੰਨਾ ਜ਼ੋਰ ਹੈ ਕਿ ਚੁਪ ਹੀ ਭਲੀ ਹੈ, ਖਲੋਤੇ ਹੋਏ ਆਦਮੀ ਨੂੰ ਆਪਣਾ ਆਪ ਵੀ ਮਲੂਮ ਨਹੀਂ ਹੁੰਦਾ ਕਿ ਹੈ ਜਾਂ ਨਹੀਂ। ਭਾਵੇਂ ਸੂਰਜ ਨੂੰ ਡੁਬਿਆਂ ਬਹੁਤਾ ਚਿਰ ਨਾਂ ਹੋਣ ਦੇ ਕਾਰਨ ਏਸ ਵੇਲੇ ਨੂੰ ਸੰਧਯਾ ਹੀ ਕਿਹਾ ਜਾਵੇਗਾ, ਪਰ ਜੇਕਰ ਕੋਈ ਲੌਢੇ ਵੇਲੇ ਦਾ ਸੁੱਤਾ ਹੋਇਆ ਆਦਮੀ ਏਸ ਵੇਲੇ ਜਾਗੇ ਤਾਂ ਏਸ ਹਨੇਰ ਘੁਪਘੇਰ ਨੂੰ ਦੇਖਕੇ ਅੱਧੀ ਰਾਤ ਦਾ ਵੇਲਾ ਹੀ ਸਮਝੇ। ਜੇ ਏਸ ਵੇਲੇ ਕੋਈ ਖਤ੍ਰੇੇਟਾ ਏਸ ਥਾਂ ਆ ਨਿਕਲੇ ਤਾਂ ਕਾਲੇ ਕਾਲੇ ਬ੍ਰਿਛਾਂ ਨੂੰ ਕਾਲੇ ਦੇਉ ਸਮਝਕੇ ਅਤੇ ਹਵਾ ਨਾਲ ਹਿੱਲ ਰਹੇ ਬ੍ਰਿਛਾਂ ਦੇ ਪੱਤਿਆਂ ਦੀ ਸਾਂ ਸਾਂ ਨੂੰ ਭੂਤਾਂ ਦੀਆਂ ਅਵਾਜ਼ਾਂ ਸਮਝਕੇ ਡਹਿਸ ਨਾਲ ਹੀ ਮਰ ਜਾਵੇ ਅਰ ਔਹ ਸਾਹਮਣੇ ਦੀਵੇ ਵਰਗੇ ਪੰਜ ਸੱਤ ਚਾਨਣਾਂ ਨੂੰ ਭੂਤਾਂ ਦੀਆਂ ਖੇਡਾਂ ਸਮਝਕੇ ਸਾਹ ਲੈਣਾ ਵੀ ਬੰਦ ਕਰ ਦੇਵੇ। ਪਰ ਨਹੀਂ ਪਿਆਰੇ