ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਜ਼ੈਨਬ-ਤੁਸੀਂ ਜੋ ਪੁੱਛਣਾ ਹੋਵੇ ਪੁੱਛੋ! ਜਿਸ ਗੱਲ ਦਾ ਜਵਾਬ ਯੋਗ ਹੋਵੇਗਾ, ਮੈਨੂੰ ਦੱਸਣ ਵਿਚ ਕੋਈ ਉਜ਼ਰ ਨਹੀਂ।
ਨਾਦਰ-ਹੱਛਾ! ਤੂੰ ਏਹ ਦੱਸ ਕਿ ਤੂੰ ਓਸ ਵੇਲੇ ਦਰਯਾ ਦੇ ਕੰਢੇ ਤੇ ਕੀ ਕਰਦੀ ਸੈਂ ਅਤੇ ਦਰਯਾ ਵਿਚ ਛਾਲ ਕਿਉਂ ਮਾਰੀ ਸੀ?
ਜ਼ੈਨਬ-ਸੱਚ ਤਾਂ ਇਹ ਹੈ ਕਿ ਮੈਂ ਦਰਯਾ ਦੇ ਕੰਢੇ ਤੇ ਆਪਣੇ ਪਯਾਰੇ ਨੂੰ ਯਾਦ ਕਰਦੀ ਸਾਂ, ਅਤੇ ਦਰਯਾ ਵਿਚ ਛਾਲ ਮੈਂ ਆਪਣੀ ਜ਼ਿੰਦਗੀ ਤੋਂ ਨਾ ਉਮੈਦ ਹੋ ਕੇ ਮਾਰੀ ਸੀ।
ਨਾਦਰ-ਤੇਰਾ ਪਯਾਰਾ ਕੌਣ ਹੈ?
ਜ਼ੈਨਬ-ਠੀਕ ਠੀਕ ਆਖ ਦਿਆਂ? ਗੁੱਸਾ ਤਾਂ ਨਹੀਂ ਆਵੇਗਾ?
ਨਾਦਰ-ਗੁੱਸਾ ਭਾਵੇਂ ਆਵੇ ਭਾਵੇਂ ਨਾ ਆਵੇ, ਪਰ ਤੂੰ ਸੱਚ ਸੱਚ ਆਖ ਦੇਹ।
ਜ਼ੈਨਬ-ਮੇਰਾ ਪਯਾਰਾ ਓਹ ਹੈ ਕਿ ਜਿਸਨੂੰ ਚਾਚਾ ਜੀ ਨੇ ਫੜਕੇ ਕੈਦ ਕਰ ਲਿਆ ਸੀ, ਜਿਸਦੀ ਇਸਤ੍ਰੀ ਨੂੰ ਚਾਚਾ ਜੀ ਬਦੋ ਬਦੀ ਅਕਦ ਵਿਚ ਲਿਆਉਣਾ ਚਾਹੁੰਦੇ ਸਨ, ਜਿਸਦੇ ਜਿਸਮ ਉਤੇ ਰੂੰ ਵਲ੍ਹੇਟਕੇ ਸਾੜਨ ਦਾ ਹੁਕਮ ਦਿਤਾ ਗਿਆ ਸੀ ਅਤੇ ਜਿਸਨੂੰ ਐਨ ਵੇਲੇ ਸਿਰ ਸਿੱਖਾਂ ਦੀ ਫੌਜ ਛੁਡਾ ਕੇ ਲੈ ਗਈ ਸੀ।
ਅਕਬਰ-(ਤੈਸ਼ ਵਿਚ ਆਕੇ) ਓਹੋ! ਓ ਕਾਫ਼ਰ, ਓਹੋ, ਬਹਾਦਰ ਸਿੰਘ?
ਜ਼ੈਨਬ-ਹਾਂ, ਹਾਂ ਓਹੋ! ਜਿਸਦਾ ਪਿਆਰਾ ਨਾਮ ਹੁਣੇ ਤੁਸਾਂ ਨੇ ਲਿਆ ਹੈ।