ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੮੫ )

ਬਹਾਦਰ ਸਿੰਘ-ਮੇਰੇ ਨਾਲ, ਫੇਰ ਓਹੋ ਗੱਲ? ਮੇਰੀ ਕਿਸ ਚੀਜ਼ ਨਾਲ ਪ੍ਰੇਮ ਹੈ?

ਜ਼ੈਨਬ-ਮੈਨੂੰ ਤੁਹਾਡੀ ਸੁੰਦਰਤਾ ਤੇ ਬਹਾਦਰੀ ਤੋਂ ਛੁੱਟ ਤੁਹਾਡੇ ਆਤਮ ਗੁਣਾਂ ਨਾਲ ਪ੍ਰੇਮ ਹੈ।

ਬਹਾਦਰ ਸਿੰਘ-ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਮੇਰੇ ਵਿੱਚ ਗੁਣ ਹਨ?

ਜ਼ੈਨਬ-ਮੈਂ ਆਪ ਜਾਣਦੀ ਅਤੇ ਲੋਕਾਂ ਪਾਸੋਂ ਸੁਣ ਚੁੱਕੀ ਹਾਂ। ਕਈ ਦਿਨ ਤੁਸੀਂ ਸਾਡੇ ਪਾਸ ਹੀ ਕੈਦ ਰਹੇ ਹੋ।

ਬਹਾਦਰ ਸਿੰਘ-ਹੱਛਾ, ਤੁਸੀਂ ਕੇਹੜੇ ਗੁਣਾਂ ਪਰ ਮੋਹਿਤ ਹੋ?

ਜ਼ੈਨਬ-ਮੈਂ ਤੁਹਾਡੇ ਸੱਚ ਬੋਲਣ, ਧਰਮ ਵਿੱਚ ਦ੍ਰਿੜ੍ਹ ਰਹਿਣ ਅਤੇ ਦੀਨ ਦੁਖੀਏ ਦੀ ਰੱਖਯਾ ਕਰਨ ਆਦਿ ਗੁਣਾਂ ਤੇ ਮੋਹਿਤ ਹਾਂ।

ਬਹਾਦਰ ਸਿੰਘ-ਠੀਕ ਹੈ! ਪਹਿਲਾ ਗੁਣ ਸੱਚਾ ਬੋਲਣਾ। "ਭੁਲਣ ਅੰਦਰ ਸਭ ਕੋ" ਹੈ, ਹਰੇਕ ਆਦਮੀ ਭੁੱਲਦਾ ਆਯਾ ਹੈ। ਭਲਾ ਜੇ ਕਦੇ ਮੈਂ ਕਿਸੇ ਨਾ ਕਿਸੇ ਤਰ੍ਹਾਂ (ਵਾਹਿਗੁਰੂ ਨਾ ਕਰੇ ) ਝੂਠ ਬੋਲਿਆ ਤਾਂ ਆਪ ਦਾ ਪ੍ਰੇਮ ਨਾ ਰਿਹਾ। ਆਦਮੀ ਵਿੱਚ ਜਿੰਨੇ ਉੱਚੇ ਗੁਣ ਹੁੰਦੇ ਹਨ, ਓਹ ਸਾਰੇ ਜੁਲਾਹੇ ਦੀ ਤਾਣੀ ਵਾਂਗ ਇੱਕ ਦੁਜੇ ਨਾਲ ਸੰਬੰਧ ਰੱਖਣ ਵਾਲੇ ਹੁੰਦੇ ਹਨ। ਜਿਸਤਰ੍ਹਾਂ ਜੁਲਾਹੇ ਦੀ ਤਾਣੀ ਦਾ ਇੱਕ ਧਾਗਾ ਖਿੱਚ ਸੁੱਟਿਆਂ ਸਾਰੀ ਤਾਣੀ ਵਿਗੜ ਜਾਂਦੀ ਹੈ, ਇਸੇ ਤਰ੍ਹਾਂ ਆਦਮੀ ਦੇ