ਪੰਨਾ:ਦਸ ਦੁਆਰ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਜਿਸ ਕੁੜੀ ਦੀ ਉਹ ਉਡੀਕ ਕਰ ਰਹੇ ਹਨ, ਉਹ ਉਸ ਦੀ ਬੱਚੀ ਰਾਜ ਹੈ, ਤਾਂ ਉਸ ਨੇ ਅਰਜਨ ਨੂੰ ਪੁਛਿਆ, ਮੈਨੂੰ ਸਮਝ ਨਹੀਂ ਆਉਂਦੀ, ਜੋ ਕਿਵੇਂ ਉਹ ਆਜੜੀ ਮੁੰਡਾ ਉਸ ਨੂੰ ਲਿਆ ਸਕਦਾ ਹੈ ? ਕੀ ਤੁਹਾਨੂੰ ਉਸ ਉਤੇ ਭਰੋਸਾ ਹੈ ਜੋ ਉਹ ਆਪਣੇ ਇਕਰਾਰ ਨੂੰ ਪੂਰਾ ਕਰ ਵਿਖਾਵੇਗਾ।"

ਅਰਜਨ ਨੇ ਹਉਕਾ ਭਰ ਕੇ ਆਖਿਆ, “ਮੈਂ ਕੀ ਦਸਾਂ, ਮੈਨੂੰ ਤਾਂ ਕੁਝ ਸੁਝਦਾ ਨਹੀਂ।

ਇਤਨੇ ਵਿਚ ਗਿਆਨ ਚੰਦ ਭੀ ਆ ਗਿਆ, ਉਸ ਨੇ ਸਿਰ ਨਿਵਾ ਕੇ ਰਾਜੇ ਨੂੰ ਆਖਿਆ, “ਜੀ ਤੁਸੀਂ ਰਾਜਵਤੀ ਤੇ ਅਰਜਨ ਦੇ ਵਿਆਹ ਵਿਚ ਰਾਜ਼ੀ ਹੋ ?"

ਰਾਜਾ-"ਰਾਜ਼ੀ ਹਾਂ ! ਜੇ ਕਦੇ ਮੈਂ ਦਾਜ ਵਿਚ ਆਪਣੀ ਰਿਆਸਤ ਦੇ ਸਕਦਾ, ਤਾਂ ਵੀ ਖ਼ੁਸ਼ੀ ਨਾਲ ਬੱਚੀ ਦਾ ਵਿਆਹ ਇਸ ਦੇ ਨਾਲ ਰਚਾ ਦਿੰਦਾ।"

ਹੁਣ ਅਰਜ਼ਨ ਵਲ ਮੂੰਹ ਕਰ ਕੇ ਗਿਆਨ ਨੇ ਕਿਹਾ, "ਜੇ ਕਦੇ ਮੈਂ ਉਸ ਨੂੰ ਇਥੇ ਲਿਆਵਾਂ ਤਾਂ ਕੀ ਤੁਸੀਂ ਉਸ ਨੂੰ ਸਵੀਕਾਰ ਕਰੋਗੇ ?"

ਅਰਜਨ ਨੇ ਉੱਛਲ ਕੇ ਆਖਿਆ, “ਭਾਵੇਂ ਮੈਂ ਸਾਰੀ ਦੁਨੀਆਂ ਦਾ ਰਾਜਾ ਹੋ ਜਾਵਾਂ, ਜੇ ਵਿਆਹ ਕਰਾਂਗਾ ਤਾਂ ਉਸੇ ਨਾਲ ਹੀ।”

ਇਹ ਸੁਣ ਕੇ ਰਾਜੇ ਤੋਂ ਆਗਿਆ ਲੈ ਕੇ ਗਿਆਨ ਚੰਦ ਤੇ ਰੂਪਵਤੀ ਆਪਣੀ ਝੁੱਗੀ ਵਲ ਗਏ। ਉਥੇ ਪੁਜ ਕੇ ਆਜੜੀ ਮੁੰਡਾ ਮਰਦਾਵਾਂ ਭੇਸ ਲਾਹ,ਤੀਵੀਆਂ ਵਾਲੇ ਆਪਣੇ ਸੁੰਦਰ ਬਸਤਰ ਸਜਾ ਝਟ ਪਟ ਬਿਨਾਂ ਕਿਸੇ ਜਾਦੂ ਦੀ ਸਹਾਇਤਾ ਦੇ ਰਾਜਵਤੀ ਬਣ ਗਿਆ। ਰੂਪਵਤੀ ਨੇ ਵੀ ਪੇਂਡੂਆਂ ਵਾਲੀ ਪੁਸ਼ਾਕ ਉਤਾਰ ਕੇ ਆਪਣੇ ਵੱਡਮੁੱਲੇ ਕਪੜੇ ਪਾ ਲਏ ਤੇ ਉਹ ਸ਼ੀਲਾ ਹੋ ਗਈ। ਇਧਰ ਇਹ ਦੋਵੇਂ ਆਪਣੀ ਝੁਗੀ ਵਿਚ ਪੁਸ਼ਾਕਾਂ ਵਟਾ ਰਹੀਆਂ ਸਨ, ਓਧਰ ਰਾਜੇ

-੧੧੩-