ਪੰਨਾ:ਦਸ ਦੁਆਰ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਬਾਹਰੋ ਬਾਹਰ ਹੀ ਲੰਘਦੇ। ਇਸ ਤੋਂ ਵਧੀਕ ਭੈੜੀ ਗੱਲ ਇਹ ਸੀ ਕਿ ਜਦ ਕਦੇ ਕੋਈ ਧਨਾਢ ਪੁਰਸ਼ ਆਪਣੇ ਰਥ ਤੇ ਚੜ੍ਹਿਆ ਹੋਇਆ ਜਾਂ ਘੋੜੇ ਤੇ ਸਵਾਰ, ਨੌਕਰਾਂ ਚਾਕਰਾਂ ਸਮੇਤ ਗੁਜ਼ਰਦਾ ਤਾਂ ਉਸ ਪਿੰਡ ਦੇ ਵਸਨੀਕਾਂ ਕੋਲੋਂ ਵਧ ਕੇ ਉਸ ਨੂੰ ਸਲਾਮਾਂ ਕਰਨ ਵਾਲੇ ਕਿਸੇ ਹੋਰ ਥਾਂ ਨਾ ਮਿਲਦੇ। ਜੇ ਕਦੇ ਉਨਾਂ ਦੇ ਸਾਹਮਣੇ ਕੋਈ ਬਾਲ ਕੁਸਕ ਵੀ ਜਾਂਦਾ ਤਾਂ ਮਾਂ ਪਿਉ ਥੱਪੜ ਮਾਰ ਮਾਰ ਕੇ ਉਸ ਦਾ ਬੂਥਾ ਸੁਜਾ ਦੇਂਦੇ ਤੇ ਜੇ ਕਦੇ ਕੋਈ ਇਕ ਕਤੂਰਾ ਵੀ ਭੌਂਕ ਜਾਂਦਾ ਤਾਂ ਉਸ ਦਾ ਮਾਲਕ ਉਸੇ ਵੇਲੇ ਸੋਟੇ ਨਾਲ ਉਸ ਦੀ ਮੁਰੰਮਤ ਕਰਦਾ ਤੇ ਭੁੱਖਾ ਹੀ ਬੰਨ੍ਹ ਦਿੰਦਾ। ਇਹ ਗੱਲ ਚੰਗੀ ਸੀ, ਪਰ ਇਸ ਤੋਂ ਸਾਫ਼ ਇਹ ਪਰਤੀਤ ਹੁੰਦਾ ਸੀ ਜੋ ਉਨ੍ਹਾਂ ਲੋਕਾਂ ਨੂੰ ਧਨਾਢਾਂ ਦੇ ਰੁਪਿਆਂ ਦਾ ਵਧੀਕ ਖ਼ਿਆਲ ਸੀ ਤੇ ਜੀਵ ਆਤਮਾ ਦੀ ਜਿਹੜੀ ਸ਼ਾਹ ਗਦਾ ਸਾਰਿਆਂ ਵਿਚ ਇਕੋ ਜਿਹੀ ਹੈ, ਰਤਾ ਕੁ ਵੀ ਪਰਵਾਹ ਨਹੀਂ ਸੀ।

***

ਪਾਠਕਾਂ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਜਦੋਂ ਪਿੰਡ ਦੇ ਦੂਜੇ ਸਿਰੇ ਵਾਲੀ ਗਲੀ ਵਿਚੋਂ ਫੂਲਾ ਸਿੰਘ ਨੇ ਬਾਲਾਂ ਦੀ ਚੀਕ ਪੁਕਾਰ ਤੇ ਕੁੱਤਿਆਂ ਦੇ ਭੌਂਂਕਣ ਦੀ ਆਵਾਜ਼ ਨੂੰ ਸੁਣਿਆ ਸੀ ਤਾਂ ਕਿਉਂ ਇਤਨਾ ਉਦਾਸ ਹੋ ਕੇ ਬੋਲਿਆ ਸੀ। ਇਹ ਰੌਲਾ ਰੱਪਾ ਢੇਰ ਚਿਰ ਪਿਆ ਰਿਹਾ ਤੇ ਇਉਂਂ ਭਾਸਦਾ ਸੀ ਜੋ ਸਾਰਾ ਮੈਦਾਨ ਹੀ ਇਸ ਦੇ ਨਾਲ ਗੂੰਜ ਰਿਹਾ ਹੈ।

ਨੇਕ ਦਿਲ ਬੁੱਢੇ ਨੇ ਕਿਹਾ, “ਮੈਂ ਅਜ ਤੋੜੀ ਕਦੇ ਕੁੱਤਿਆਂ ਦਾ ਇਤਨਾ ਭੌਂਂਕਣਾ ਨਹੀਂ ਸੁਣਿਆ।”

ਵਹੁਟੀ ਨੇ ਉੱਤਰ ਦਿਤਾ, "ਨਾ ਹੀ ਕਦੇ ਮੁੰਡਿਆਂ ਦਾ ਇਹੋ ਜਿਹਾ ਰੌਲਾ ਮੈਂ ਸੁਣਿਆ ਹੈ। ਉਹ ਸਿਰ ਹਲਾ ਹਲਾ ਕੇ ਇਹੋ ਜਿਹੀਆਂ ਗੱਲਾਂ ਕਰ ਹੀ ਰਹੇ ਸਨ ਜੋ ਰੌਲਾ ਨੇੜੇ ਹੀ ਨੇੜੇ ਆਉਂਦਾ ਗਿਆ। ਹੁਣ ਉਹ ਲਾਗੇ ਦੀ ਕੁੱੱਟੀਆ ਵਲ ਆ ਰਹੇ

-੧੨੫-